Site icon TheUnmute.com

Haryana: ਹਰਿਆਣਾ ਚੋਣਾਂ ‘ਚ ਨੂੰਹ ਜ਼ਿਲ੍ਹੇ ‘ਚ ਸਭ ਤੋਂ ਵੱਧ ਵੋਟਿੰਗ, ਜਾਣੋ ਬਾਕੀ ਜ਼ਿਲ੍ਹਿਆਂ ਦਾ ਹਾਲ

Haryana

ਚੰਡੀਗੜ੍ਹ, 5 ਅਕਤੂਬਰ 2024: ਚੋਣ ਕਮਿਸ਼ਨ ਮੁਤਾਬਕ ਹਰਿਆਣਾ (Haryana) ‘ਚ ਸ਼ਾਮ 5 ਵਜੇ ਤੱਕ 61.00 ਫੀਸਦੀ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਸਭ ਤੋਂ ਵੱਧ ਵੋਟਿੰਗ ਨੂੰਹ ਜ਼ਿਲ੍ਹੇ ‘ਚ ਦੇਖਣ ਨੂੰ ਮਿਲੀ। ਇੱਥੇ 68.28 ਫੀਸਦੀ ਲੋਕਾਂ ਨੇ ਵੋਟ ਪਾਈ।

ਇਸ ਤੋਂ ਇਲਾਵਾ ਗੁਰੂਗ੍ਰਾਮ ‘ਚ ਵੋਟਿੰਗ ਦੀ ਰਫਤਾਰ ਸਭ ਤੋਂ ਘੱਟ ਦਰਜ ਕੀਤੀ ਗਈ ਹੈ । ਇੱਥੇ ਸਿਰਫ਼ 49.97 ਫ਼ੀਸਦੀ ਲੋਕਾਂ ਨੇ ਹੀ ਵੋਟ ਪਾਈ। ਹਾਲਾਂਕਿ ਚੋਣ ਕਮਿਸ਼ਨ ਦੇ ਅੰਤਿਮ ਅੰਕੜਿਆਂ ‘ਚ ਵੋਟ ਪ੍ਰਤੀਸ਼ਤਤਾ ਬਦਲ ਸਕਦੀ ਹੈ। 2019 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ ‘ਚ ਕੁੱਲ 67.92 ਫੀਸਦੀ ਵੋਟਿੰਗ ਹੋਈ ਸੀ।

ਹਰਿਆਣਾ ‘ਚ ਮੁੱਖ ਮੁਕਾਬਲਾ ਭਾਜਪਾ ਅਤੇ ਕਾਂਗਰਸ ਵਿਚਾਲੇ ਮੰਨਿਆ ਜਾ ਰਿਹਾ ਹੈ। ਸੱਤਾਧਾਰੀ ਭਾਜਪਾ ਨੇ ਸਿਰਸਾ ਸੀਟ ਨੂੰ ਛੱਡ ਕੇ ਬਾਕੀ ਸਾਰੀਆਂ ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ।

ਚੋਣ ਕਮਿਸ਼ਨ ਅਨੁਸਾਰ ਸ਼ਾਮ 5 ਵਜੇ ਤੱਕ 61 ਫੀਸਦੀ ਹੋਈ ਵੋਟਿੰਗ :-

ਅੰਬਾਲਾ ‘ਚ 62.26 % ਵੋਟਿੰਗ ਹੋਈ
ਭਿਵਾਨੀ ‘ਚ 63.06 % ਵੋਟਿੰਗ ਹੋਈ
ਚਰਖੀ ਦਾਦਰੀ ‘ਚ 58.10 % ਵੋਟਿੰਗ ਹੋਈ
ਫਰੀਦਾਬਾਦ ‘ਚ 51.28 % ਵੋਟਿੰਗ ਹੋਈ
ਫਤਿਹਾਬਾਦ ‘ਚ 67.05 % ਵੋਟਿੰਗ ਹੋਈ
ਗੁਰੂਗ੍ਰਾਮ ‘ਚ 49.97 % ਵੋਟਿੰਗ ਹੋਈ
ਹਿਸਾਰ ‘ਚ 64.16 % ਵੋਟਿੰਗ ਹੋਈ
ਜੀਂਦ ‘ਚ 66.02 % ਵੋਟਿੰਗ ਹੋਈ
ਕਰਨਾਲ ‘ਚ 60.42 % ਵੋਟਿੰਗ ਹੋਈ
ਕਰੁਕਸ਼ੇਤਰ ‘ਚ 65.55 % ਵੋਟਿੰਗ ਹੋਈ
ਨੂੰਹ (ਮੇਵਾਤ) ‘ਚ 68.28 % ਵੋਟਿੰਗ ਹੋਈ
ਪਲਵਲ ‘ਚ 67.69  % ਵੋਟਿੰਗ ਹੋਈ

Exit mobile version