Site icon TheUnmute.com

ਹਰਿਆਣਾ ਸਰਕਾਰ ਦੀ ਸੋਨੀਪਤ ‘ਚ ਮੈਟਰੋ ਦੇ ਵਿਸਤਾਰ ਦੀ ਯੋਜਨਾ: ਜੇ.ਪੀ ਦਲਾਲ

Metro

ਚੰਡੀਗੜ੍ਹ, 19 ਦਸੰਬਰ 2023: ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੇ ਪੀ ਦਲਾਲ ਨੇ ਕਿਹਾ ਕਿ ਸੂਬਾ ਸਰਕਾਰ ਦੀ ਸੋਨੀਪਤ ਵਿਚ ਮੈਟਰੋ (Metro) ਦੇ ਵਿਸਤਾਰ ਦੀ ਯੋਜਨਾ ਹੈ, ਜਿਵੇਂ ਹੀ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਏਮਆਰਸੀ) ਨਰੇਲਾ ਤਕ ਮੈਟਰੋ ਲੈ ਜਾਵੇਗੀ, ਤਾਂ ਨਰੇਲਾ ਤੋਂ ਕੁੰਡਲੀ ਤੱਕ ਵਿਸਤਾਰ ਕਰਨ ਲਈ ਹਰਿਆਣਾ ਸਰਕਾਰ ਆਪਣੇ ਵੱਲੋਂ ਸਹਿਯੋਗ ਦੇਣ ਲਈ ਤਿਆਰ ਹੈ।

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਅੱਜ ਇੱਥੇ ਹਰਿਆਣਾ ਵਿਧਾਨਸਭਾ ਦੇ ਸਰਦੀ ਰੁੱਤ ਸੈਂਸ਼ਨ ਦੌਰਾਨ ਵਿਧਾਇਕ ਸੁਰੇਂਦਰ ਪੰਵਾਰ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ। ਜੇ ਪੀ ਦਲਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਚਾਹੁੰਦੀ ਹੈ ਕਿ ਸੋਨੀਪਤ ਤੱਕ ਮੈਟਰੋ ਦਾ ਵਿਸਤਾਰ ਹੋਣਾ ਚਾਹੀਦਾ ਹੈ। ਪਰ ਹੁਣ ਡੀਏਮਆਰਸੀ ਵੱਲੋਂ ਨਰੇਲਾ ਤੱਕ ਮੈਟਰੋ (Metro) ਵਿਸਤਾਰ ਦੇ ਲਈ ਡੀਪੀਆਰ ਬਣਾਈ ਜਾ ਰਹੀ ਹੈ। ਨਰੇਲਾ ਤੋਂ ਕੁੰਡਲੀ ਤਕ ਦੇ ਲਈ ਹਰਿਆਣਾ ਸਰਕਾਰ ਸਹਿਯੋਗ ਕਰੇਗੀ।

ਉਨ੍ਹਾਂ ਨੇ ਕਿਹਾ ਕਿ ਦਿੱਲੀ ਤੋਂ ਪਾਣੀਪਤ ਤਕ ਆਰਆਰਟੀਏਸ ਕੋਰੀਡੋਰ ਬਣੇਗਾ, ਜੋ ਸੋਨੀਪਤ ਜਿਲ੍ਹੇ ਤੋਂ ਗੁਜਰੇਗਾ। ਇਸ ਦੇ ਸਟੇਸ਼ਨ ਕੁੰਡਲੀ, ਆਰਜੀਡੀਏਸ, ਮੂਰਥਲ, ਬੜੀ ਅਤੇ ਗਨੌਰ ਵਿਚ ਪ੍ਰਤਾਵਿਤ ਹਨ।

Exit mobile version