Site icon TheUnmute.com

ਕੋਰੋਨਾ ਦੇ ਮੱਦੇਨਜਰ ਸਕੂਲਾਂ ਨੂੰ ਲੈ ਕੇ ਹਰਿਆਣਾ ਸਰਕਾਰ ਨੇ ਲਿਆ ਵੱਡਾ ਫੈਸਲਾ

Haryana takes big decision on corona

ਚੰਡੀਗੜ੍ਹ 10 ਜਨਵਰੀ 2022: ਦੇਸ਼ ਭਰ ‘ਚ ਕੋਰੋਨਾ (Corona) ਲਗਾਤਾਰ ਤੇਜੀ ਨਾਲ ਵੱਧ ਰਿਹਾ ਹੈ | ਜਿਸਦੇ ਮੱਦੇਨਜਰ ਸੂਬਾ ਸਰਕਾਰਾਂ ਹਦਾਇਤਾਂ ਜਾਰੀ ਕਰ ਰਹੀਆਂ ਹਨ | ਕੋਰੋਨਾ (Corona) ਦੇ ਟੀਕਾਕਰਨ ‘ਚ ਤੇਜੀ ਲਿਆਈ ਜਾ ਰਹੀ ਹੈ | ਇਸ ਦੌਰਾਨ ਹਰਿਆਣਾ ਸਰਕਾਰ (Haryana government) ਨੇ ਕੋਰੋਨਾ (Corona) ਮਹਾਮਾਰੀ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਪ੍ਰਦੇਸ਼ ਦੇ ਸਾਰੇ ਸਕੂਲ ਅਤੇ ਕਾਲਜ ਆਉਣ ਵਾਲੀ 26 ਜਨਵਰੀ ਤੱਕ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ। ਸਿੱਖਿਆ ਮੰਤਰੀ ਕੰਵਰ ਪਾਲ (Education Minister Kanwar Pal) ਨੇ ਦੱਸਿਆ ਕਿ ਇਸ ਦੌਰਾਨ ਆਨਲਾਈਨ ਸਿੱਖਿਆ ਜਾਰੀ ਰਹੇਗੀ, ਜਿਸ ’ਚ ਸਕੂਲ ਅਤੇ ਕਾਲਜ ਆਉਣ ਵਾਲੀ ਪ੍ਰੀਖਿਆ ਦੀ ਤਿਆਰੀ ’ਤੇ ਕੇਂਦਰਿਤ ਹੋ ਕੇ ਜ਼ਰੂਰੀ ਕਾਰਵਾਈ ਕਰਨਗੇ। ਦਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਹਰਿਆਣਾ ਸਰਕਾਰ (Haryana government) ਨੇ 3 ਤੋਂ 12 ਜਨਵਰੀ ਤੱਕ ਸਰਦੀਆਂ ਦੀ ਛੁੱਟੀਆਂ ਦਾ ਐਲਾਨ ਕੀਤਾ ਸੀ।

ਹਰਿਆਣਾ ’ਚ ਕੋਰੋਨਾ ਦੀ ਤੀਜੀ ਲਹਿਰ ਕਾਰਨ ਸੰਕਰਮਣ ਦੇ ਨਵੇਂ ਮਾਮਲੇ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ। ਸਿਰਫ਼ 9 ਦਿਨਾਂ ’ਚ ਹੀ ਇਕ ਦਿਨ ਦੀ ਸੰਕਰਮਣ ਦਰ 9 ਗੁਣਾ ਵਧ ਗਈ ਹੈ। 31 ਦਸੰਬਰ ਨੂੰ ਇਹ ਦਰ 1.17 ਫੀਸਦੀ ਸੀ, ਜੋ ਹੁਣ ਵੱਧ ਕੇ 10.64 ਹੋ ਗਈ ਹੈ। ਕੁੱਲ ਸੰਕਰਮਣ ਦਰ 5.31 ਫੀਸਦੀ ਪਹੁੰਚ ਗਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਲੋਕ ਇਸੇ ਤਰ੍ਹਾਂ ਲਾਪਰਵਾਹੀ ਵਰਤਦੇ ਰਹੇ ਤਾਂ ਆਉਣ ਵਾਲੇ ਦਿਨਾਂ ’ਚ ਮਾਮਲੇ ਹੋਰ ਵਧ ਸਕਦੇ ਹਨ।

Exit mobile version