July 7, 2024 3:49 pm
sports

ਹਰਿਆਣਾ ਸਰਕਾਰ ਵੱਲੋਂ ਪਿੰਡਾਂ ‘ਚ ਵੀ ਖੇਡਾਂ ਤੇ ਮੰਗ ਅਨੁਸਾਰ ਸਪੋਰਟਸ ਨਰਸਰੀਆਂ ਬਣਾਉਣ ਦੇ ਨਿਰਦੇਸ਼

ਚੰਡੀਗੜ੍ਹ, 2 ਜਨਵਰੀ 2023: ਖੇਡਾਂ (sports) ਦੇ ਖੇਤਰਾਂ ਵਿਚ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਆਪਣੀ ਇਕ ਵੱਖ ਪਛਾਣ ਬਣਾ ਚੁੱਕੇ ਹਰਿਆਣਾ ਵਿਚ ਹੁਣ ਪਿੰਡ-ਪਿੰਡ ਤੱਕ ਖੇਡ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਜਾਵੇਗਾ, ਤਾਂ ਜੋ ਨੌਜਵਾਨਾਂ ਦੀ ਖੇਡ ਪ੍ਰਤਿਭਾਵਾਂ ਨੂੰ ਬਚਪਨ ਤੋਂ ਤਰਾਸ਼ਿਆ ਜਾ ਸਕੇ। ਇਸ ਸਬੰਧ ਵਿਚ ਮੁੱਖ ਮੰਤਰੀ ਮਨੋਹਰ ਲਾਲ ਨੇ ਖੇਤਰ ਅਨੁਸਾਰ ਪ੍ਰਸਿੱਦ ਖੇਡਾਂ ਵਿਚ ਨੌਜਵਾਨਾਂ ਨੂੰ ਟ੍ਰੇਨਡ ਕਰਨ ਦੇ ਲਈ ਸਪੈਸ਼ਲਾਈਜਡ ਹਾਈ ਪਾਵਰ ਪਰਾਫੋਰਮੈਂਸ ਸੈਂਟਰ ਖੋਲ੍ਹਣ ਦੀ ਰੂਪਰੇਖਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਇੰਨ੍ਹਾਂ ਕੇਂਦਰਾਂ ਵਿਚ ਸਿਰਫ ਇਕ ਹੀ ਖੇਡ ਦੀ ਸਿਖਲਾਈ ਦਿੱਤੀ ਜਾਵੇਗੀ, ਤਾਂ ਜੋ ਨੌਜਵਾਨ ਆਪਣੀ ਆਪਣੀ ਦਿਲਚਸਪੀ ਅਨੁਸਾਰ ਉਸ ਖੇਡ ਵਿਚ ਮਾਹਰ ਹੋ ਸਕੇ ਅਤੇ ਸੂਬੇ ਤੇ ਦੇਸ਼ ਦਾ ਨਾਂਅ ਕੌਮਾਂਤਰੀ ਪੱਧਰ ‘ਤੇ ਰੋਸ਼ਨ ਕਰ ਸਕੇ।

ਮੁੱਖ ਮੰਤਰੀ ਅੱਜ ਇੱਥੇ ਹਰਿਆਣਾ ਵਿਚ ਖੇਡਾਂ (sports) ਲਈ ਨਵਾਂ ਬੁਨਿਆਦੀ ਢਾਂਚਾ ਵਿਕਸਿਤ ਦੇ ਰੋਡਮੈਪ ਦੇ ਸਬੰਧ ਵਿਚ ਖੇਡ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਬੈਠਕ ਕਰ ਰਹੇ ਸਨ। ਮਨੋਹਰ ਲਾਲ ਨੇ ਕਿਹਾ ਕਿ ਸੂਬਾ ਸਰਕਾਰ ਦੀ ਮੰਸ਼ਾ ਹੈ ਕਿ ਹਰ ਖੇਤਰ ਵਿਚ ਸਪੋਰਟਸ ਇੰਫ੍ਰਾਸਟਕਚਰ ਨੂੰ ਮਜਬੂਤ ਬਣਾਉਣਾ ਹੈ, ਇਸ ਦੇ ਲਈ ਬੇਹੱਦ ਜਰੂਰੀ ਹੈ ਕਿ ਖੇਤਰ ਅਨੁਸਾਰ ਜਿੱਥੇ-ਜਿੱਥੇ ਜੋ ਖੇਡ ਪ੍ਰਸਿੱਦ ਹਨ, ਉੱਥੇ ਉਨ੍ਹਾਂ ਖੇਡਾਂ ਦੀ ਸਿਖਲਾਈ ਪ੍ਰਦਾਨ ਕੀਤੀ ਜਾਵੇ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਪਿੰਡਾਂ ਵਿਚ ਪ੍ਰਸਿੱਦ ਖੇਡਾਂ ਤੇ ਮੰਗ ਅਨੁਸਾਰ ਸਪੋਰਟਸ ਨਰਸਰੀਆਂ ਵੀ ਬਣਾਈਆਂ ਜਾਣ, ਤਾਂ ਜੋ ਬੱਚਿਆਂ ਦੀ ਬੁਨਿਆਦ ਬਚਪਨ ਤੋਂ ਹੀ ਮਜਬੂਤ ਬਣ ਸਕੇ।

ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਖੇਡ ਵਿਭਾਗ ਅਤੇ ਪੰਚਾਇਤ ਵਿਭਾਗ ਵੱਲੋਂ ਪਿੰਡਾਂ ਵਿਚ ਖੇਡਾਂ ਦੇ ਲਈ ਵਿਕਸਿਤ ਬੁਨਿਆਦੀ ਢਾਂਚਾ ਦੀ ਵੀ ਮੈਪਿੰਗ ਕੀਤੀ ਜਾਵੇ, ਤਾਂ ਜੋ ਜਰੂਰਤ ਅਨੂਸਾਰ ਹਰ ਖੇਤਰ ਵਿਚ ਇੰਫ੍ਰਾਸਟਕਚਰ ਵਿਕਸਿਤ ਕੀਤਾ ਜਾ ਸਕੇ। ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਜਨ ਸੰਵਾਦ ਪੋਰਟਲ ਯਾਨੀ ਦਰਸ਼ਨ ਅਤੇ ਨਗਰ ਦਰਸ਼ਨ ਪੋਰਟਲ ‘ਤੇ ਵੀ ਲੋਕਾਂ ਵੱਲੋਂ ਉਨ੍ਹਾਂ ਦੇ ਖੇਤਰ ਵਿਚ ਸਟੇਡੀਅਮ, ਮਿਨੀ ਸਟੇਡੀਅਮ, ਸਪੋਰਟਸ ਨਰਸਰੀ ਜਾਂ ਹੋਰ ਸੰਸਥਾਨ ਬਨਾਉਣ ਦੀ ਮੰਗ ਦਰਜ ਕੀਤੀ ਗਈ ਹੈ ਤਾਂ ਉਨ੍ਹਾਂ ਮੰਗਾਂ ਦੀ ਵੀ ਮੈਪਿੰਗ ਕਰ ਇਕ ਸੂਚੀ ਤਿਆਰ ਕੀਤੀ ਜਾਵੇ।

ਮੈਡਲ ਜੇਤੂ ਖਿਡਾਰੀ ਨੌਜਵਾਨਾਂ ਨੂੰ ਦੇਣ ਖੇਡ ਸਿਖਲਾਈ

ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਮੈਡਲ ਜੇਤੂ ਖਿਡਾਰੀ, ਜੋ ਆਊਟਸਟੈਂਡਿੰਗ ਸਪੋਰਟਸਪਰਸਨ ਪੋਲਿਸੀ (ਓਏਸਪੀ) ਦੇ ਤਹਿਤ ਨੌਕਰੀ ਪ੍ਰਾਪਤ ਕਰ ਚੁੱਕੇ ਹਨ, ਉਨ੍ਹਾਂ ਨੂੰ ਵੀ ਪ੍ਰੋਤਸਾਹਿਤ ਕੀਤਾ ਜਾਵੇ ਕਿ ਉਹ ਆਪਣੇ ਆਪਣੇ ਖੇਡਾਂ (sports)  ਵਿਚ ਨੌਜੁਆਨਾਂ ਨੁੰ ਪ੍ਰਤਿਭਾਵਾਨ ਬਨਾਉਣ ਲਈ ਸਪੋਰਟਸ ਨਰਸਰੀਆਂ ਦਾ ਸੰਚਾਲਨ ਕਰਨ। ਉਨ੍ਹਾਂ ਨੇ ਇਹ ਵੀ ਨਿ+ਦੇਸ਼ ਦਿੱਤੇ ਕਿ ਖੇਡ ਵਿਭਾਗ ਵੱਲੋਂ ਸਪੋਰਟਸਪਰਸਨ ਦੀ ਸੂਚੀ ਤਿਆਰ ਕੀਤੀ ਜਾਵੇ, ਜਿਨ੍ਹਾਂ ਵਿਚ ਪ੍ਰਸਿੱਦ ਅਤੇ ਛੋਟੇ ਪੱਧਰ ‘ਤੇ ਖੇਡਣ ਵਾਲੇ ਖਿਡਾਰੀ ਵੀ ਸ਼ਾਮਿਲ ਹੋਣ। ਉਨ੍ਹਾਂ ਨੇ ਕਿਹਾ ਕਿ ਕਈ ਵਾਰ ਛੋਟੇ ਪੱਧਰ ‘ਤੇ ਖੇਡਣ ਵਾਲੇ ਖਿਡਾਰੀਆਂ ਨੂੰ ਵੱਡੇ ਟੂਰਨਾਮੈਂਟ ਵਿਚ ਖੇਡਣ ਦਾ ਮੌਕਾ ਨਹੀਂ ਮਿਲ ਪਾਉਂਦਾ, ਇਸ ਲਈ ਸਰਕਾਰ ਅਜਿਹੇ ਖਿਡਾਰੀਆਂ ਨੂੰ ਵੀ ਅੱਗੇ ਵੱਧਣ ਦਾ ਪੂਰਾ ਮੌਕਾ ਦਵੇਗੀ, ਤਾਂ ਜੋ ਕੋਈ ਵੀ ਹੁਨਰਮੰਦ ਖਿਡਾਰੀ ਪਿੱਛੇ ਨਾ ਰਹੇ। ਅਜਿਹੇ ਖਿਡਾਰੀਆਂ ਨੂੰ ਉਨ੍ਹਾਂ ਦੇ ਖੇਡ ਅਨੁਸਾਰ ਟ੍ਰੇਨਿੰਗ ਮਹੁਇਆ ਕਰਵਾਉਣ ‘ਤੇ ਵੀ ਪੂਰਾ ਫੋਕਸ ਕੀਤਾ ਜਾਵੇਗਾ।

ਬੈਠਕ ਵਿਚ ਦੱਸਿਆ ਗਿਆ ਕਿ ਜੀਆਈਏਸ ਹਰਿਆਣਾ ਪੋਰਟਲ ‘ਤੇ ਰਾਜ ਵਿਚ ਉਪਲਬਧ ਸਪੋਰਟਸ ਇੰਫ੍ਰਾਸਟਕਚਰ ਦਾ ਪੂਰਾ ਡਾਟਾ ਅਪਲੋਡ ਕਰ ਦਿੱਤਾ ਗਿਆ ਹੈ। ਮੌਜੂਦਾ ਵਿਚ 11 ਸਪੋਰਟਸ ਇੰਫ੍ਰਾਸਟਕਚਰ ਦਾ ਕੰਮ ਵੱਖ-ਵੱਖ ਪੱਧਰ ‘ਤੇ ਨਿਰਮਾਣਧੀਨ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਕਾਲਜਾਂ ਵਿਚ ਸਪੋਰਟਸ ਇੰਫ੍ਰਾਸਟਕਚਰ ਉਪਲਬਧ ਹੈ, ਇਸ ਲਈ ਖੇਡ ਵਿਭਾਗ ਵੱਲੋਂ ਇਸ ਦੀ ਵਰਤੋ ਕੀਤਾ ਜਾ ਸਕਦਾ ਹੈ।

ਬੈਠਕ ਵਿਚ ਸਕੂਲ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੁਧੀਰ ਰਾਜਪਾਲ, ਉੱਚੇਰੀ ਸਿੱਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਨੰਦ ਮੋਹਨ ਸ਼ਰਣ, ਵਿਕਾਸ ਅਤੇ ਪ੍ਰਚਾਇਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨਿਲ ਮਲਿਕ, ਖੇਡ ਵਿਭਾਗ ਦੇ ਪ੍ਰਧਾਨ ਸਕੱਤਰ ਨਵਦੀਪ ਵਿਰਕ, ਖੇਡ (sports) ਵਿਭਾਗ ਦੇ ਨਿਦੇਸ਼ਕ ਯਸ਼ੇਂਦਰ ਸਿੰਘ ਸਮੇਤ ਹੋਰ ਅਧਿਕਾਰੀ ਮੌਜੂਦ ਸਨ।