Site icon TheUnmute.com

Solar Systems: ਹਰਿਆਣਾ ਸਰਕਾਰ ਨੇ ਸੂਬੇ ‘ਚ ਹੁਣ ਤੱਕ 9,600 ਤੋਂ ਵੱਧ ਰੂਫਟਾਪ ਸੋਲਰ ਸਿਸਟਮ ਲਗਾਏ

Solar Systems

ਚੰਡੀਗੜ੍ਹ, 12 ਦਸੰਬਰ 2024: ਹਰਿਆਣਾ ਸਰਕਾਰ ਮੁਤਾਬਕ ਸੂਬੇ ‘ਚ ਹੁਣ ਤੱਕ 45.90 ਮੈਗਾਵਾਟ ਦੀ ਸੰਯੁਕਤ ਸਮਰੱਥਾ ਵਾਲੇ 9,600 ਤੋਂ ਵੱਧ ਰੂਫਟਾਪ ਸੋਲਰ ਸਿਸਟਮ (Solar Systems) ਲਗਾਏ ਹਨ। ਸਰਕਾਰ ਵੱਲੋਂ ਸੂਰਜੀ ਊਰਜਾ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਲਾਭਪਾਤਰੀਆਂ ਨੂੰ ਹੁਣ ਤੱਕ 52.54 ਕਰੋੜ ਰੁਪਏ ਦੀ ਸਬਸਿਡੀ ਵੰਡੀ ਜਾ ਚੁੱਕੀ ਹੈ।

ਇਹ ਜਾਣਕਾਰੀ ਪ੍ਰਧਾਨ ਮੰਤਰੀ ਸੂਰਜ ਘਰ-ਮੁਫ਼ਤ ਬਿਜਲੀ ਯੋਜਨਾ ਦਾ ਜਾਇਜ਼ਾ ਲੈਣ ਲਈ ਮੁੱਖ ਸਕੱਤਰ ਡਾ.ਵਿਵੇਕ ਜੋਸ਼ੀ ਦੀ ਪ੍ਰਧਾਨਗੀ ਹੇਠ ਸੱਦੀ ਸੂਬਾ ਪੱਧਰੀ ਤਾਲਮੇਲ ਕਮੇਟੀ ਦੀ ਬੈਠਕ ਦੌਰਾਨ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸਰਕਾਰੀ ਇਮਾਰਤਾਂ ‘ਚ ਸੋਲਰ ਪਾਵਰ ਪਲਾਂਟ ਲਗਾਉਣ ‘ਤੇ ਜ਼ੋਰ ਦੇ ਰਹੀ ਹੈ। ਸਰਕਾਰੀ ਸੰਪਤੀਆਂ ਦੇ ਡੇਟਾ ਪ੍ਰਬੰਧਨ ਨੂੰ ਸੁਚਾਰੂ ਬਣਾਉਣ ਲਈ ਲੋਕ ਨਿਰਮਾਣ (ਇਮਾਰਤਾਂ ਅਤੇ ਸੜਕਾਂ) ਵਿਭਾਗ ਦੁਆਰਾ ਇੱਕ ਕੇਂਦਰੀਕ੍ਰਿਤ ਪੋਰਟਲ ਤਿਆਰ ਕੀਤਾ ਜਾ ਰਿਹਾ ਹੈ। ਇਸ ਲੜੀ ‘ਚ 3,000 ਤੋਂ ਵੱਧ ਇਮਾਰਤਾਂ ਦਾ ਸਾਈਟ ਸਰਵੇਖਣ ਪੂਰਾ ਕੀਤਾ ਹੈ, ਜਿਸ ‘ਚ 91.78 ਮੈਗਾਵਾਟ ਦੀ ਸੰਭਾਵੀ ਸੂਰਜੀ ਊਰਜਾ ਉਤਪਾਦਨ ਸਮਰੱਥਾ ਦੀ ਪਛਾਣ ਕੀਤੀ ਹੈ।

ਇਸ ਤੋਂ ਇਲਾਵਾ, ਨਵੀਂ ਅਤੇ ਨਵਿਆਉਣਯੋਗ ਊਰਜਾ ਵਿਭਾਗ ਦੁਆਰਾ ਕੈਪੈਕਸ ਮਾਡਲ ਦੇ ਤਹਿਤ 8.4 ਮੈਗਾਵਾਟ ਗਰਿੱਡ ਨਾਲ ਜੁੜੇ ਰੂਫਟਾਪ ਸੋਲਰ ਪ੍ਰੋਜੈਕਟ ਲਈ ਬੋਲੀਆਂ ਮੰਗੀਆਂ ਗਈਆਂ ਹਨ। ਸਰਕਾਰ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਦੁਆਰਾ ਫੰਡ ਪ੍ਰਾਪਤ ਸੋਲਰ ਮਾਡਲ ਪਿੰਡਾਂ ਦੀ ਵੀ ਪਛਾਣ ਕਰ ਰਹੀ ਹੈ, ਜੋ ਕਿ ਪੇਂਡੂ ਖੇਤਰਾਂ ‘ਚ ਸੂਰਜੀ ਊਰਜਾ ਦੀ ਪਰਿਵਰਤਨਸ਼ੀਲ ਸਮਰੱਥਾ ਨੂੰ ਪ੍ਰਦਰਸ਼ਿਤ ਕਰਨਗੇ।

ਹਰਿਆਣਾ ਸਰਕਾਰ ਦੁਆਰਾ ਪ੍ਰਤੀਯੋਗੀ ਚੁਣੌਤੀ ਦੇ ਜ਼ਰੀਏ ਪਿੰਡਾਂ ਨੂੰ ਸੂਰਜੀ ਊਰਜਾ ਅਪਣਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਤਹਿਤ ਹਰੇਕ ਜ਼ਿਲ੍ਹੇ ‘ਚ ਵੱਧ ਤੋਂ ਵੱਧ ਸੂਰਜੀ ਊਰਜਾ ਨੂੰ ਅਪਣਾਉਣ ਵਾਲੇ ਪਿੰਡ ਨੂੰ ਮਾਡਲ ਸੋਲਰ ਪਿੰਡ ਐਲਾਨਿਆ ਜਾ ਰਿਹਾ ਹੈ।

Read More: Haryana News: ਹਰਿਆਣਾ ‘ਚ 15 ਦਸੰਬਰ ਤੱਕ ਚੱਲੇਗ ਸ਼ਿਲਪਕਾਰੀ ਅਤੇ ਸਰਸ ਮੇਲਾ

Exit mobile version