Site icon TheUnmute.com

ਹਰਿਆਣਾ ਸਰਕਾਰ ਨੇ ਆਨਲਾਈਨ ਤਬਾਦਲਾ ਨੀਤੀ ‘ਚ ਸੋਧ ਕਰਨ ਦਾ ਕੀਤਾ ਫੈਸਲਾ

Gurukul

ਚੰਡੀਗੜ੍ਹ, 09 ਫਰਵਰੀ2024: ਹਰਿਆਣਾ ਸਰਕਾਰ ਨੇ ਆਨਲਾਈਨ ਕਰਮਚਰੀ ਤਬਾਦਲੇ ਦੀ ਨੀਤੀ (online transfer policy), 2020 ਵਿਚ ਸੋਧ ਕਰਨ ਦਾ ਫੈਸਲਾ ਕੀਤਾ ਹੈ। ਇਸ ਦਾ ਉਦੇਸ਼ ਵੱਖ-ਵੱਖ ਸਥਾਨਾਂ ‘ਤੇ ਇਕ ਵਿਸ਼ੇਸ਼ ਸ਼੍ਰੇਣੀ ਦੇ ਕਰਮਚਾਰੀਆਂ ਦਾ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਸਾਰੇ ਵਿਭਾਗਾਂ ਵਿਚ ਮੰਗ ਮੁਤਾਬਕ ਭੇਜਣਾ ਯਕੀਨੀ ਕਰਨਾ ਅਤੇ ਵਿਭਾਗ ਦੀ ਸਮਰੱਥਾ ਵਿਚ ਸੁਧਾਰ ਕਰਨ ਲਈ ਕਰਮਚਾਰੀਆਂ ਦੇ ਵਿਚ ਸੰਤੁਸ਼ਟੀ ਵਧਾਉਣਾ ਹੈ।

ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਦੱਸਿਆ ਕਿ ਸਾਰੇ ਪ੍ਰਸਾਸ਼ਨਿਕ ਸਕੱਤਰਾਂ ਅਤੇ ਵਿਭਾਗਾਂ ਦੇ ਪ੍ਰਮੁੱਖਾਂ ਦੇ ਨਾਲ ਵਿਚਾਰ-ਵਟਾਂਦਰਾਂ ਪ੍ਰਕ੍ਰਿਆ ਸ਼ੁਰੂ ਕੀਤੀ ਹੈ। ਸੂਬਾ ਸਰਕਾਰ ਨੇ ਸੋਧ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਸਾਰੇ ਸਬੰਧਿਤ ਹਿੱਤ ਧਾਰਕਾਂ ਨਾਲ ਵਿਚਾਰ ਅਤੇ ਸੁਝਾਅ ਮੰਗੇ ਹਨ। ਪ੍ਰਸਾਸ਼ਨਿਕ ਸਕੱਤਰਾਂ ਅਤੇ ਵਿਭਾਗਾਂ ਦੇ ਚੇਅਰਮੈਨਾਂ ਨੂੰ 15 ਦਿਨਾਂ ਦੇ ਅੰਦਰ ਮਸੌਦਾ ਸੋਧ ‘ਤੇ ਆਪਣੀ ਪ੍ਰਤੀਕ੍ਰਿਆ ਪੇਸ਼ ਕਰਨ ਬਾਰੇ ਕਿਹਾ ਗਿਆ ਹੈ। ਨਿਰਧਾਰਿਤ ਸਮੇਂ ਸੀਮਾ ਦੇ ਅੰਦਰ ਜੇਕਰ ਇਨਪੁੱਟ ਪ੍ਰਾਪਤ ਨਹੀਂ ਹੁੰਦੇ ਹਨ ਤਾਂ ਡਰਾਫਟ ਨੋਟੀਫਿਕੇਸ਼ਨ ਵਿਚ ਵਰਨਣਯੋਗ ਪ੍ਰਸਤਾਵਿਤ ਬਦਲਾਅ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਮਸੌਦਾ ਨੀਤੀ (online transfer policy) ਵੈਬਸਾਇਟ csharyana.gov.in ‘ਤੇ ਉਪਲਬਧ ਹੈ।

Exit mobile version