Site icon TheUnmute.com

Air Pollution: ਹਰਿਆਣਾ ਸਰਕਾਰ ਨੇ ਖੇਤਾਂ ‘ਚ ਅੱਗ ਲਗਾਉਣ ਦੀਆਂ ਘਟਨਾਵਾਂ ਰੋਕਣ ਲਈ ਕੇਂਦਰ ਸਰਕਾਰ ਤੋਂ ਮੰਗੇ ਫ਼ੰਡ

Haryana Government

ਚੰਡੀਗੜ੍ਹ, 4 ਜਨਵਰੀ 2025: Haryana Government: ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ (Shyam Singh Rana) ਨੇ ਕੇਂਦਰੀ ਪ੍ਰੀ-ਬਜਟ ਬੈਠਕ ‘ਚ ਸੁਝਾਅ ਦਿੰਦੇ ਹੋਏ ਕਿਹਾ ਕਿ ਗੰਨੇ ਦੀ ਫਸਲ ਨੂੰ ਵਧਾਉਣ ਲਈ ਕਿਸਾਨਾਂ ਨੂੰ ਗੰਨੇ ਦੀ ਬਿਜਾਈ ਅਤੇ ਵਾਢੀ ਦੀਆਂ ਮਸ਼ੀਨਾਂ ਸਬਸਿਡੀ ‘ਤੇ ਉਪਲਬਧ ਕਰਵਾਈਆਂ ਜਾਣ ਤਾਂ ਜੋ ਝੋਨੇ ਦੀ ਥਾਂ ਗੰਨੇ ਦੀ ਫਸਲ ਬੀਜੀ ਜਾ ਸਕੇ ਅਤੇ ਪਾਣੀ ਦੀ ਵੀ ਬੱਚਤ ਕੀਤੀ ਜਾ ਸਕਦੀ ਹੈ।

ਸ਼ਿਆਮ ਸਿੰਘ ਰਾਣਾ ਅੱਜ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਸਾਰੇ ਸੂਬਿਆਂ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀਆਂ ਨਾਲ ਪ੍ਰੀ-ਬਜਟ ਨੂੰ ਲੈ ਕੇ ਕਰਵਾਈ ਖੇਤੀਬਾੜੀ ਅਤੇ ਬਾਗਬਾਨੀ ਵਿਸ਼ੇ ‘ਤੇ ਸੁਝਾਅ ਬੈਠਕ ਦੌਰਾਨ ਵੀਡੀਓ ਕਾਨਫਰੰਸ ਰਾਹੀਂ ਕਹੀ ਹੈ।

ਉਨ੍ਹਾਂ ਕਿਹਾ ਕਿ ਬਾਗਬਾਨੀ ਨੂੰ ਪ੍ਰਫੁੱਲਤ ਕਰਨ ਲਈ 40 ਤੋਂ 50 ਹੈਕਟੇਅਰ ਦੇ ਛੋਟੇ ਕਲੱਸਟਰ ਬਣਾਉਣ ਦੀ ਲੋੜ ਹੈ ਅਤੇ ਬਾਗਬਾਨੀ ਕਿਸਾਨਾਂ ਨੂੰ ਆਪਣੇ ਬਾਗਾਂ ਨੂੰ ਕੰਡਿਆਲੀ ਤਾਰ ਲਗਾਉਣ ਦੀ ਸਕੀਮ ਵੀ ਦਿੱਤੀ ਜਾਵੇ ਤਾਂ ਜੋ ਬਾਗਾਂ ਨੂੰ ਨੁਕਸਾਨ ਨਾ ਪਹੁੰਚੇ। ਉਨ੍ਹਾਂ ਇਹ ਵੀ ਕਿਹਾ ਕਿ ਕੁਦਰਤੀ ਖੇਤੀ ਦੀਆਂ ਫ਼ਸਲਾਂ ਲਈ ਮੰਡੀਆਂ ਬਣਾਈਆਂ ਜਾਣ ਅਤੇ ਇਨ੍ਹਾਂ ਵਿੱਚ ਫ਼ਸਲਾਂ ਦੀ ਪਰਖ ਲੈਬਾਂ ਲਗਾਈਆਂ ਜਾਣ, ਤਾਂ ਜੋ ਕੁਦਰਤੀ ਖੇਤੀ ਦੀ ਪ੍ਰਮਾਣਿਕਤਾ ਦਾ ਪਤਾ ਲੱਗ ਸਕੇ।

ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਹਰਿਆਣਾ ਰਾਜ ਹਰੀ ਕ੍ਰਾਂਤੀ ‘ਚ ਮੋਹਰੀ ਰਿਹਾ ਹੈ, ਖੇਤੀ ਖੇਤਰ ਦੀ ਮੌਜੂਦਾ ਮੰਗ ਦੇ ਨਾਲ ਇਹ ਕੁਦਰਤੀ ਖੇਤੀ ‘ਚ ਵੀ ਮੋਹਰੀ ਹੋਵੇਗਾ। ਇਸ ਦੌਰਾਨ ਉਨ੍ਹਾਂ ਨੇ ਨੈਸ਼ਨਲ ਮਿਸ਼ਨ ਆਨ ਨੈਚੁਰਲ ਫਾਰਮਿੰਗ ਨੂੰ ਪ੍ਰਵਾਨਗੀ ਦੇਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਖੁਰਾਕੀ ਵਸਤਾਂ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਲਈ ਮੀਲ ਪੱਥਰ ਸਾਬਤ ਹੋਵੇਗਾ।

ਉਨ੍ਹਾਂ ਕੇਂਦਰੀ ਮੰਤਰੀ (Shyam Singh Rana) ਦਾ ਧਿਆਨ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਨਾਲ ਪੈਦਾ ਹੋ ਰਹੇ ਪ੍ਰਦੂਸ਼ਣ ਵੱਲ ਵੀ ਦਿਵਾਇਆ। ਰਾਜ ਨੇ ਖੇਤਾਂ ਦੀ ਅੱਗ ਨੂੰ ਕਾਬੂ ਕਰਨ ‘ਚ ਤਰੱਕੀ ਕੀਤੀ ਹੈ। ਇਸ ਸਾਲ 40 ਪ੍ਰਤੀਸ਼ਤ ਦੀ ਹੋਰ ਕਮੀ ਆਈ ਹੈ ਅਤੇ ਹਰਿਆਣਾ ‘ਚ ਖੇਤਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ 700 ਤੋਂ ਘੱਟ ਤੱਕ ਸੀਮਤ ਰਹੀਆਂ।

ਉਨ੍ਹਾਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਇਸ ਸਕੀਮ ਤਹਿਤ ਸੂਬੇ ਨੂੰ ਹੋਰ ਫੰਡ ਦਿੱਤੇ ਜਾਣ ਤਾਂ ਜੋ ਸੂਬੇ (Haryana Government) ‘ਚੋਂ ਖੇਤਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਖਤਮ ਕੀਤਾ ਜਾ ਸਕੇ। ਸ਼ਿਆਮ ਸਿੰਘ ਰਾਣਾ ਨੇ ਦੱਸਿਆ ਕਿ ਹਰਿਆਣਾ ਰਾਜ ਵਿੱਚ ਸਾਲ 2018 ਤੋਂ ਬਾਗਬਾਨੀ ਫਸਲਾਂ ਵਿੱਚ ‘ਭਾਵਾਂਤਰ ਭਰਪਾਈ ਯੋਜਨਾ’ ਲਾਗੂ ਹੈ। ਇਸ ਤਹਿਤ 21 ਬਾਗਬਾਨੀ ਫਸਲਾਂ ਨੂੰ ਸ਼ਾਮਲ ਕੀਤਾ ਗਿਆ ਹੈ।

Read More: Punjab buses closed: ਰੋਡਵੇਜ਼ ,ਪਨਬਸ ਤੇ ਪੀਆਰਟੀਸੀ ਬੱਸਾਂ ਦਾ ਤਿੰਨ ਦਿਨ ਹੋਵੇਗਾ ਚੱਕਾ ਜਾਮ

Exit mobile version