ਚੰਡੀਗੜ੍ਹ, 26 ਦਸੰਬਰ 2023: ਹਰਿਆਣਾ ਸਰਕਾਰ (Haryana government) ਨੇ ਆਉਣ ਵਾਲੇ ਸਾਲ 2024 ਲਈ ਪੂਰੇ ਸੂਬੇ ਦੇ ਪਬਲਿਕ ਦਫਤਰਾਂ ਵਿਚ ਮਨਾਏ ਜਾਣ ਵਾਲੇ ਛੇ ਵੱਧ ਵਿਸ਼ੇਸ਼ ਦਿਵਸ ਸ਼ਾਮਲ ਕੀਤੇ ਹਨ। ਇਹ 22 ਦਸੰਬਰ, 2022 ਦੀ ਪਿਛਲੀ ਨੋਟੀਫਿਕੇਸ਼ਨ ਵਿਚ ਆਂਸ਼ਿਕ ਸੋਧ ਵਜੋ ਆਉਂਦਾ ਹੈ।
ਨਵੇਂ ਵੱਧ ਦਿਨਾਂ ਵਿਚ ਪਹਿਲਾਂ ਤੋਂ ਹੀ ਨਿਰਦੇਸ਼ਤ 14 ਵਿਸ਼ੇਸ਼ ਦਿਨਾਂ ਦੇ ਨਾਲ-ਨਾਲ 12 ਮਾਰਚ ਨੂੰ ਸੰਤ ਲਾਦੂਨਾਥ ਜੈਯੰਤੀ, 15 ਮਾਰਚ ਨੂੰ ਹਸਨ ਖਾਨ ਮੇਵਾਤੀ ਸ਼ਹੀਦੀ ਦਿਵਸ, 9 ਜੂਨ ਨੂੰ ਵੀਰ ਬੰਦਾ ਬੈਰਾਗੀ ਬਲਿਦਾਨ ਦਿਵਸ, 4 ਜੁਲਾਈ ਨੂੰ ਲੱਖੀ ਸ਼ਾਹ ਬੰਜਾਰਾ ਜੈਯੰਤੀ, 7 ਜੁਲਾਈ ਨੂੰ ਬਾਬਾ ਮੱਖਣ ਸ਼ਾਹ ਜੈਯੰਤੀ ਅਤੇ 12 ਨਵੰਬਰ ਨੁੰ ਨਾਮਦੇਵ ਜੈਯੰਤੀ ਸ਼ਾਮਿਲ ਹਨ। ਸੂਬਾ ਸਰਕਾਰ (Haryana government) ਨੇ ਪਬਲਿਕ ਦਫਤਰਾਂ ਵਿਚ ਇੰਨ੍ਹਾਂ ਦਿਲਾਂ ਦੇ ਸਨਮਾਨ ਦੇ ਮਹਤੱਵ ‘ਤੇ ਜੋਰ ਦਿੱਤਾ ਹੈ ਅਤੇ ਵਿਭਾਗਾਂ ਤੋਂ ਇੰਨ੍ਹਾਂ ਦਾ ਪਾਲਣ ਯਕੀਨੀ ਕਰਨ ਦੀ ਅਪੀਲ ਕੀਤੀ ਹੈ।