Site icon TheUnmute.com

ਹਰਿਆਣਾ ਸਰਕਾਰ ਨੇ ਪਦਮ ਪੁਰਸਕਾਰਾਂ ਲਈ ਸਿਫਾਰਸ਼ਾਂ ਮੰਗੀਆਂ

Padma awards

ਚੰਡੀਗੜ੍ਹ, 06 ਜੂਨ 2024: ਹਰਿਆਣਾ ਸਰਕਾਰ ਨੇ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮਸ਼੍ਰੀ ਸਮੇਤ ਵੱਕਾਰੀ ਪਦਮ ਪੁਰਸਕਾਰਾਂ (Padma awards) ਲਈ ਸਿਫ਼ਾਰਸ਼ਾਂ ਲਈ ਨਾਮਜ਼ਦਗੀਆਂ ਮੰਗੀਆਂ ਹਨ। ਸਰਵਉੱਚ ਨਾਗਰਿਕ ਸਨਮਾਨਾਂ ਵਿੱਚ ਗਿਣੇ ਜਾਂਦੇ ਇਨ੍ਹਾਂ ਪੁਰਸਕਾਰਾਂ ਦਾ ਐਲਾਨ 26 ਜਨਵਰੀ, 2025 ਨੂੰ ਗਣਤੰਤਰ ਦਿਵਸ ਮੌਕੇ ਕੀਤਾ ਜਾਵੇਗਾ।

ਹਰਿਆਣਾ ਦੇ ਮੁੱਖ ਸਕੱਤਰ ਟੀ.ਵੀ.ਐਸ.ਐਨ. ਪ੍ਰਸਾਦ ਨੇ ਰਾਜ ਦੇ ਸਾਰੇ ਪ੍ਰਸ਼ਾਸਨਿਕ ਸਕੱਤਰਾਂ, ਡਿਵੀਜ਼ਨਲ ਕਮਿਸ਼ਨਰਾਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਲਿਖੇ ਪੱਤਰ ਵਿੱਚ ਨਿਰਦੇਸ਼ ਦਿੱਤੇ ਹਨ ਪਦਮ ਪੁਰਸਕਾਰਾਂ ਦੇ ਲਈ ਸਿਫਾਰਿਸ਼ਾਂ political2.hry@gmail.com ਜਾਂ dysecypolitical.cse@hry.gov ‘ਤੇ 15 ਅਗਸਤ, 2024 ਤਕ ਭੇਜੀ ਜਾਣੀ ਚਾਹੀਦੀ ਹੈ। ਸਿਰਫ ਆਨਲਾਈਨ ਭੇਜੇ ਗਏ ਨਾਮਜ਼ਦਗੀਆਂ ‘ਤੇ ਵਿਚਾਰ ਕੀਤਾ ਜਾਵੇਗਾ ਅਤੇ ਨਿਰਧਾਰਿਤ ਸਮੇਂ-ਸੀਮਾ ਦੇ ਬਾਅਦ ਪ੍ਰਾਪਤ ਕਿਸੇ ਵੀ ਨਾਮਜ਼ਦਗੀ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ।

ਪਦਮ ਪੁਰਸਕਾਰਾਂ (Padma awards), ਮਤਲਬ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮਸ਼੍ਰੀ ਨੂੰ ਦੇਸ਼ ਦੇ ਸਰਵ ਉੱਚ ਨਾਗਰਿਕ ਪੁਰਸਕਾਰ ਮੰਨਿਆ ਜਾਂਦਾ ਹੈ। ਗਣਤੰਤਰ ਦਿਹਾੜੇ ਦੇ ਮੌਕੇ ‘ਤੇ ਇੰਨ੍ਹਾਂ ਪੁਰਸਕਾਰਾਂ ਦਾ ਐਲਾਨ ਕਲਾ, ਸਾਹਿਤ, ਸਿੱਖਿਆ, ਖੇਡ, ਮੈਡੀਕਲ, ਸਮਾਜਿਕ ਕੰਮ, ਵਿਗਿਆਨ ਅਤੇ ਇੰਜੀਨੀਅਰਿੰਗ, ਪਬਲਿਕ ਮਾਮਲੇ, ਸਿਵਲ ਸੇਵਾ, ਵਪਾਰ ਅਤੇ ਉਦਯੋਗ ਆਦਿ ਵਰਗੇ ਵੱਖ-ਵੱਖ ਖੇਤਰਾਂ ਵਿਚ ਅਸਾਧਰਨ ਉਪਲਬਧੀਆਂ ਅਤੇ ਯੋਗਦਾਨ ਦੇ ਮੱਦੇਨਜਰ ਕੀਤਾ ਜਾਂਦਾ ਹੈ। ਇਹ ਪੁਰਸਕਾਰ ਜਾਤੀ, ਕਾਰੋਬਾਰ, ਅਹੁਦਾ ਜਾਂ ਲਿੰਗ ਦੇ ਆਧਾਰ ‘ਤੇ ਬਿਨ੍ਹਾ ਕਿਸੇ ਭੇਦਭਾਵ ਦੇ ਸਾਰੇ ਵਿਅਕਤੀਆਂ ਦੇ ਲਈ ਹੈ। ਪੁਰਸਕਾਰਾਂ ਨੂੰ ਸ਼ਾਸਿਤ ਕਰਨ ਵਾਲੇ ਵਿਸਤਾਰ ਕਾਨੂੰਨ ਅਤੇ ਨਿਯਮ ਵੈਬਸਾਈਟ www.padmaawards.gov.in ‘ਤੇ ਦੇਖੇ ਜਾ ਸਕਦੇ ਹਨ।

ਪਿੱਛੇ ਇਹ ਦੇਖਿਆ ਗਿਆ ਹੈ ਕਿ ਹੁਣ ਕਈ ਨਾਮਜ਼ਦਗੀ ਪ੍ਰਾਪਤ ਹੁੰਦੇ ਹਨ, ਤਾਂ ਅਜਿਹੇ ਯੋਗ ਵਿਅਕਤੀ ਵੀ ਹੋ ਸਕਦੇ ਹਨ, ਜਿਨ੍ਹਾਂ ਦੇ ਅਸਾਧਰਨ ਯੋਗਦਾਨ ਨੂੰ ਉਨ੍ਹਾਂ ਦੀ ਨਿਮਰਤਾ ਅਤੇ ਪਬਲਿਕ ਧਿਆਨ ਦੀ ਕਮੀ ਦੇ ਕਾਰਨ ਅਣਦੇਖਿਆ ਕਰ ਦਿੱਤਾ ਗਿਆ ਹੈ। ਇਸ ਲਈ ਅਜਿਹੇ ਵਿਅਕਤੀਆਂ ਦੀ ਪਛਾਣ ਕਰਨ ਲਈ ਠੋਸ ਯਤਨ ਕੀਤੇ ਜਾਣੇ ਚਾਹੀਦੇ ਹਨ, ਜਿਨ੍ਹਾਂ ਦੀ ਐਕਸੀਲੈਂਸ ਅਤੇ ਉਪਲਬਧੀਆਂ ਮਾਨਤਾ ਯੋਗ ਹਨ ਅਤੇ ਉਨ੍ਹਾਂ ਵੱਲੋਂ ਉਪਯੁਕਤ ਨਾਮਜ਼ਦਗੀ ਪੇਸ਼ ਕੀਤੇ ਜਾਣ। ਇੰਨ੍ਹਾਂ ਸੋਗ ਵਿਅਕਤੀਆਂ ਦੀ ਮਾਨਤਾ ਨਾਲ ਬਿਨ੍ਹਾਂ ਕਿਸੇ ਸ਼ੱਕ ਪਦਮ ਪੁਰਸਕਾਰਾਂ ਦੀ ਪ੍ਰਤਿਸ਼ਠਾ ਵਧੇਗੀ। ਨਾਮਜ਼ਦਗੀ ਪ੍ਰਕ੍ਰਿਆ ਨੂੰ ਸਹੂਲਤਜਨਕ ਬਣਾਉਣ ਲਈ ਨਾਮਜ਼ਦਗੀਆਂ ਦੀ ਪਛਾਣ ਕਰਨ, ਵਿਚਾਰ ਕਰਨ ਅਤੇ ਸਿਫਾਰਿਸ਼ਾਂ ਨੂੰ ਆਖੀਰੀ ਰੂਪ ਦੇਣ ਲਈ ਇਕ ਵਿਸ਼ੇਸ਼ ਸਰਚ ਕਮੇਟੀ ਦਾ ਗਠਨ ਕੀਤਾ ਜਾ ਸਕਦਾ ਹੈ।

Exit mobile version