Rohtak

Haryana: ਰੋਹਤਕ ‘ਚ ਗੈਸ ਗੀਜ਼ਰ ਦਾ ਸਿਲੰਡਰ ਫਟਣ ਨਾਲ ਵਾਪਰਿਆ ਵੱਡਾ ਹਾਦਸਾ, ਇੱਕ ਸਾਲ ਦੇ ਬੱਚੇ ਸਮੇਤ 7 ਜ਼ਖਮੀ

ਚੰਡੀਗੜ੍ਹ 12 ਅਕਤੂਬਰ 2022: ਹਰਿਆਣਾ ਦੇ ਰੋਹਤਕ (Rohtak) ਸ਼ਹਿਰ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ, ਰੋਹਤਕ ਦੀ ਏਕਤਾ ਕਾਲੋਨੀ ਦੇ ਇਕ ਘਰ ‘ਚ ਗੈਸ ਗੀਜ਼ਰ ਨਾਲ ਫਿੱਟ ਕੀਤੇ ਸਿਲੰਡਰ ‘ਚ ਧਮਾਕਾ ਹੋ ਗਿਆ । ਜਦੋਂ ਪਰਿਵਾਰਕ ਮੈਂਬਰਾਂ ਨੇ ਗਰਮ ਪਾਣੀ ਲਈ ਗੀਜ਼ਰ ਚਾਲੂ ਕੀਤਾ ਤਾਂ ਸਿਲੰਡਰ ਫਟ ਗਿਆ। ਇਸ ਹਾਦਸੇ ਵਿਚ ਰਿਵਾਰ ਦੇ ਚਾਰ ਮੈਂਬਰ ਝੁਲਸ ਗਏ ਅਤੇ ਤਿੰਨ ਕਿਰਾਏਦਾਰ ਵੀ ਜ਼ਖਮੀ ਹੋ ਗਏ ਹਨ | ਇਨ੍ਹਾਂ ਸਾਰਿਆਂ ਨੂੰ ਪੀਜੀਆਈ ਦੇ ਟਰਾਮਾ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖਮੀਆਂ ਵਿਚ ਇਕ ਸਾਲ ਦਾ ਬੱਚਾ ਵੀ ਸ਼ਾਮਲ ਹੈ।

ਹਾਦਸਾ ਇੰਨਾ ਭਿਆਨਕ ਸੀ ਕਿ ਘਰ ਦੀ ਛੱਤ ਅਤੇ ਕੰਧਾਂ ਉੱਡ ਗਈਆਂ। ਧਮਾਕੇ ਦੀ ਆਵਾਜ਼ ਸੁਣ ਕੇ ਜਦੋਂ ਗੁਆਂਢੀ ਬਾਹਰ ਭੱਜੇ ਤਾਂ ਰੌਲਾ ਪੈ ਗਿਆ। ਕਿਸੇ ਤਰ੍ਹਾਂ ਗੁਆਂਢੀਆਂ ਨੇ ਜ਼ਖਮੀਆਂ ਨੂੰ ਮਲਬੇ ‘ਚੋਂ ਕੱਢ ਕੇ ਤੁਰੰਤ ਪੀਜੀਆਈ ਇਲਾਜ ਲਈ ਪਹੁੰਚਾਇਆ। ਜ਼ਖ਼ਮੀਆਂ ਵਿੱਚੋਂ ਤਿੰਨ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ ਅਤੇ ਬਾਕੀ ਚਾਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਗੁਆਂਢੀ ਗੌਤਮ ਅਨੁਸਾਰ ਜਦੋਂ ਹਾਦਸਾ ਵਾਪਰਿਆ ਤਾਂ ਉਸ ਦੇ ਘਰ ਦਾ ਮਲਬਾ ਵੀ ਡਿੱਗ ਪਿਆ, ਜਿਸ ਕਾਰਨ ਉਸ ਦੀ ਕਾਰ ਨੁਕਸਾਨੀ ਗਈ। ਜਦੋਂ ਧਮਾਕਾ ਹੋਇਆ ਤਾਂ ਉਸ ਦੇ ਘਰ ਦੀਆਂ ਕੰਧਾਂ ਵੀ ਹਿੱਲ ਗਈਆਂ।

Scroll to Top