Site icon TheUnmute.com

ਹਰਿਆਣਾ: ਡਿਪਟੀ CM ਦੁਸ਼ਯੰਤ ਚੌਟਾਲਾ ਵੱਲੋਂ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਪੈਨਲਟੀਜ ਦਾ ਬਕਾਇਆ ਛੇਤੀ ਵਸੂਲਣ ਦੇ ਹੁਕਮ

Dushyant Chautala

ਚੰਡੀਗੜ੍ਹ, 22 ਦਸੰਬਰ 2023: ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ (Dushyant Chautala) ਨੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਠੇਕੇਦਾਰਾਂ ‘ਤੇ ਲਗਾਈ ਗਈ ਪੈਨਲਟੀਜ ਦਾ ਬਕਾਇਆ ਏਰਿਅਰ ਦੀ ਜਲਦੀ ਤੋਂ ਜਲਦੀ ਵਸੂਲੀ ਕਰਨ ਤਾਂ ਜੋ ਸੂਬੇ ਦੇ ਮਾਲ ਵਿਚ ਵਾਧਾ ਹੋ ਸਕੇ। ਡਿਪਟੀ ਮੁੱਖ ਮੰਤਰੀ ਜਿਨ੍ਹਾਂ ਦੇ ਕੋਲ ਆਬਕਾਰੀ ਅਤੇ ਕਰਾਧਾਨ ਵਿਭਾਗ ਦਾ ਕਾਰਜਭਾਰ ਵੀ ਹੈ, ਉਨ੍ਹਾਂ ਨੇ ਅੱਜ ਸ਼ਰਾਬ ਨੂੰ ਡਿਸਟਰਲਰੀਜ ਤੋਂ ਲੈ ਕੇ ਗੋਦਾਮ ਤੱਕ ਪਹੁੰਚਾਉਣ ਦੇ ਟ੍ਰੈਕ ਏਂਡ ਟ੍ਰੈਸ ਸਿਸਟਮ, ਫਲੋ-ਮੀਟਰ ਲਗਾਉਣ ਅਤੇ ਏਰਿਅਰ ਦੀ ਵਸੂਲੀ ਨਾਲ ਸਬੰਧਿਤ ਮਾਮਲਿਆਂ ਦੀ ਸਮੀਖਿਆ ਕੀਤੀ।

ਦੁਸ਼ਯੰਤ ਚੌਟਾਲਾ  (Dushyant Chautala) ਨੇ ਕਿਹਾ ਕਿ ਡਿਸਟਰਲਰੀਜ ਵਿਚ ਸ਼ਰਾਬ ਬਨਣ ਤੋਂ ਲੈ ਕੇ, ਗੱਡੀ ਵਿਚ ਲੋਡ ਹੋਣ ਅਤੇ ਗੋਦਾਮ ਤਕ ਪਹੁੰਚਣ ਵਿਚ ਹਰੇਕ ਪੁਆਇੰਟ ‘ਤੇ ਬਾਰ-ਕੋਡ ਦੀ ਸਕ੍ਰੀਨਿੰਗ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਦੂਜੇ ਸੂਬਿਆਂ ਦੀ ਜੋ ਸ਼ਰਾਬ ਹਰਿਆਣਾ ਵਿਚ ਨਿਯਮਅਨੁਸਾਰ ਵਿਕਰੀ ਦੇ ਲਈ ਵੈਧ ਹਨ, ਉਨ੍ਹਾਂ ‘ਤੇ ਵੀ ਬਾਰ ਕੋਡ ਦਰਜ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਬਾਰੇ ਵਿਚ ਸਬੰਧਿਤ ਡਿਸਟਲਰੀਜ ਨੂੰ ਪੱਤਰ ਲਿਖ ਕੇ ਤੁਰੰਤ ਕਾਰਵਾਈ ਅਮਲ ਵਿਚ ਲਿਆਉਣ ਦੇ ਨਿਰਦੇਸ਼ ਦਿੱਤੇ। ਡਿਪਟੀ ਮੁੱਖ ਮੰਤਰੀ ਨੇ ਡਿਸਟਲਰੀਜ ਵਿਚ ਫਲੋ ਮੀਟਰ ਲਗਾਉਣ ਦੇ ਬਾਰੇ ਵਿਚ ਵੀ ਸਮੀਖਿਆ ਕੀਤੀ।

ਉਨ੍ਹਾਂ ਨੇ ਕੁੱਝ ਠੇਕੇਦਾਰਾਂ ‘ਤੇ ਲਗਾਈ ਗਈ ਪੈਨਲਟੀਜ ਦੇ ਮਾਮਲੇ ਵਿਚ ਨਿਯਮਅਨੁਸਾਰ ਉਨ੍ਹਾਂ ਦੀ ਪ੍ਰੋਪਰਟੀ ਨੂੰ ਅਟੈਚ ਕਰਨ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਬਕਾਇਆ ਏਰਿਅਰ ਨੂੰ ਜਲਦੀ ਤੋਂ ਜਲਦੀ ਰਿਕਵਰ ਕੀਤਾ ਜਾਵੇ। ਉਨ੍ਹਾਂ ਨੇ ਬਕਾਇਆ ਏਰਿਅਰ ਦੀ ਵਿਸਤਾਰ ਤੋਂ ਜਾਣਕਾਰੀ ਲੈਂਦੇ ਹੋਏ ਇਸ ਨੁੰ ਵਸੂਲਣ ਦੇ ਸਖਤ ਨਿਰਦੇਸ਼ ਦਿੱਤੇ।

ਇਸ ਮੌਕੇ ‘ਤੇ ਵਿਭਾਗ ਦੇ ਪ੍ਰਧਾਨ ਸਕੱਤਰ ਦੇਵੇਂਦਰ ਸਿੰਘ ਕਲਿਆਣ, ਕਮਿਸ਼ਨਰ ਅਸ਼ੋਕ ਕੁਮਾਰ ਮੀਣਾ, ਡਿਪਟੀ ਮੁੱਖ ਮੰਤਰੀ ਦੇ ਓਏਸਡੀ ਕਮਲੇਸ਼ ਭਾਂਦੂ, ਆਬਾਕਾਰੀ ਵਿਭਾਗ ਦੇ ਕਲੈਕਟਰ ਆਸ਼ੂਤੋਸ਼ ਰਾਜਨ ਤੋਂ ਇਲਾਵਾ ਵਿਭਾਗ ਦੇ ਹੋਰ ਅਧਿਕਾਰੀ ਮੌਜੂਦ ਸਨ।

Exit mobile version