Site icon TheUnmute.com

Haryana: ਕਾਂਗਰਸ ਦੀ ਉਮੀਦਵਾਰ ਵਿਨੇਸ਼ ਫੋਗਾਟ 38 ਵੋਟਾਂ ਨਾਲ ਅੱਗੇ

Vinesh Phogat

ਚੰਡੀਗੜ੍ਹ, 08 ਅਕਤੂਬਰ 2024: (Haryana Jammu and Kashmir Vidhan Sabha Election Result 2024) ਹਰਿਆਣਾ ਦੀਆਂ 90 ਸੀਟਾਂ ‘ਤੇ ਵੋਟਾਂ ਦੀ ਗਿਣਤੀ ਜਾਰੀ ਹੈ |
ਜਿੱਥੇ ਪਹਿਲਾਂ ਕਾਂਗਰਸ ਰੁਝਾਨਾਂ ‘ਚ ਅੱਗੇ ਸੀ, ਉੱਥੇ ਕੁਝ ਸਮੇਂ ਬਾਅਦ ਉਲਟਫੇਰ ਹੋਇਆ ਅਤੇ ਭਾਜਪਾ ਨੇ ਲੀਡ ਲੈ ਲਈ। ਭਾਜਪਾ ਇਸ ਵੇਲੇ ਭਜਾਪ ਨੇ 49 ਸੀਟਾਂ ‘ਤੇ ਲੀਡ ਬਣਾਈ ਹੋਈ ਹੈ ਅਤੇ ਕਾਂਗਰਸ ਕੋਲ 35 ਸੀਟਾਂ ਹਨ | ਇਸਦੇ ਨਾਲ ਬਾਕੀ ਆਜ਼ਾਦ ਅਤੇ ਹੋਰਨਾਂ ਪਾਰਟੀਆਂ ਦੇ ਉਮੀਦਵਾਰ ਅੱਗੇ ਹਨ |

ਹਰਿਆਣਾ ਦੀ ਜੁਲਾਣਾ ਸੀਟ ‘ਤੇ ਕਾਂਗਰਸ ਦੀ ਉਮੀਦਵਾਰ ਵਿਨੇਸ਼ ਫੋਗਾਟ (Vinesh Phogat) 38 ਵੋਟਾਂ ਨਾਲ ਅੱਗੇ ਹਨ | ਵਿਨੇਸ਼ ਫੋਗਾਟ ਨੂੰ ਹੁਣ ਤੱਕ 30303 ਵੋਟਾਂ ਅਤੇ ਭਾਜਪਾ ਦੇ ਯੋਗੇਸ਼ ਬੈਰਾਗੀ ਨੂੰ 30265 ਵੋਟਾਂ ਮਿਲੀਆਂ ਹਨ | ਜੁਲਾਣਾ ‘ਚ ਮੁਕਾਬਲਾ ਜਾਟ ਬਨਾਮ ਬ੍ਰਾਹਮਣ ਤੱਕ ਆ ਗਿਆ ਹੈ। 2005 ਤੋਂ ਜਿੱਤ ਨਾ ਪਾ ਸਕਣ ਵਾਲੀ ਕਾਂਗਰਸ ਨੇ ਇਸ ਵਾਰ ਓਲੰਪੀਅਨ ਵਿਨੇਸ਼ ਫੋਗਾਟ ਨੂੰ ਆਪਣਾ ਉਮੀਦਵਾਰ ਬਣਾਇਆ ਹੈ।

ਕਾਂਗਰਸ ਨੂੰ ਵਿਨੇਸ਼ ਦੇ ਜਾਟ ਚਿਹਰੇ ਅਤੇ ਸੈਲੀਬ੍ਰਿਟੀ ਸਟੇਟਸ ਦਾ ਸਮਰਥਨ ਹੈ। ਦੂਜੇ ਪਾਸੇ ਭਾਜਪਾ ਨੇ ਯੋਗੇਸ਼ ਬੈਰਾਗੀ ਨੂੰ ਮੈਦਾਨ ‘ਚ ਉਤਾਰ ਕੇ ਓਬੀਸੀ ਵੋਟਾਂ ਖਿੱਚਣ ਦੀ ਕੋਸ਼ਿਸ਼ ਕੀਤੀ ਹੈ। ਕਾਂਗਰਸ ਦੇ ਬਾਗੀ ਡਾ: ਸੁਰਿੰਦਰ ਲਾਠਰ ਇਨੈਲੋ ਦੀ ਟਿਕਟ ‘ਤੇ ਚੋਣ ਲੜ ਰਹੇ ਹਨ।

ਲਾਡਵਾ ਤੋਂ ਭਾਜਪਾ ਦੇ ਸੀਐਮ ਉਮੀਦਵਾਰ ਨਾਇਬ ਸੈਣੀ ਅੱਗੇ ਚੱਲ ਰਹੇ ਹਨ। ਗੜ੍ਹੀ ਸਾਂਪਲਾ ਕਿਲੋਈ ਤੋਂ ਭੁਪਿੰਦਰ ਸਿੰਘ ਹੁੱਡਾ ਨਿਰਣਾਇਕ ਵੋਟਾਂ ਨਾਲ ਅੱਗੇ ਹਨ। ਅਨਿਲ ਵਿਜ ਅੰਬਾਲਾ ਕੈਂਟ ਤੋਂ ਸਖ਼ਤ ਮੁਕਾਬਲੇ ‘ਚ ਫਸ ਗਏ ਹਨ। ਰੋਹਤਕ ਤੋਂ ਭਾਜਪਾ ਉਮੀਦਵਾਰ ਮਨੀਸ਼ ਗਰੋਵਰ ਅੱਗੇ ਚੱਲ ਰਹੇ ਹਨ। ਆਜ਼ਾਦ ਸਾਵਿਤਰੀ ਜਿੰਦਲ ਹਿਸਾਰ ਤੋਂ ਕਾਫੀ ਅੱਗੇ ਹੈ।

Exit mobile version