Site icon TheUnmute.com

Haryana: ਘਰ ‘ਚੋਂ ਬਰਾਮਦ ਹੋਈ ਪ੍ਰੇਮੀ ਜੋੜੇ ਦੀ ਲਾ.ਸ਼

16 ਮਾਰਚ 2025: ਹਰਿਆਣਾ (haryana) ਦੇ ਚਰਖੀ ਦਾਦਰੀ ਵਿੱਚ ਇੱਕ ਘਰ ਵਿੱਚੋਂ ਇੱਕ ਪ੍ਰੇਮੀ ਜੋੜੇ (loving couple) ਦੀਆਂ ਲਾਸ਼ਾਂ ਮਿਲੀਆਂ ਹਨ। ਮ੍ਰਿਤਕ ਔਰਤ ਦਾਦਰੀ ਦੀ ਰਹਿਣ ਵਾਲੀ ਹੈ ਜਦੋਂ ਕਿ ਨੌਜਵਾਨ ਭਿਵਾਨੀ ਦਾ ਰਹਿਣ ਵਾਲਾ ਹੈ। ਸ਼ੱਕ ਹੈ ਕਿ ਇਹ ਮੌਤ ਉਨ੍ਹਾਂ ਦੇ ਪ੍ਰੇਮ ਸਬੰਧਾਂ ਕਾਰਨ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਅਤੇ ਫੋਰੈਂਸਿਕ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਜਾਂਚ ਵਿੱਚ ਜੁਟੀਆਂ ਹੋਈਆਂ ਹਨ।

ਪੁਲਿਸ ਦੀ ਸ਼ੁਰੂਆਤੀ ਜਾਂਚ ਅਨੁਸਾਰ ਮ੍ਰਿਤਕ ਔਰਤ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਸੀ। ਉਸਦਾ ਵਿਆਹ ਦਾਦਰੀ ਪਿੰਡ ਦੇ ਸੰਦੀਪ ਨਾਲ ਹੋਇਆ ਸੀ। ਦੋਵਾਂ ਦੀਆਂ ਲਾਸ਼ਾਂ ਸੰਦੀਪ ਦੇ ਘਰੋਂ ਮਿਲੀਆਂ।

ਜਦੋਂ ਪੁਲਿਸ (police) ਉੱਥੇ ਪਹੁੰਚੀ, ਤਾਂ ਔਰਤ, ਸ਼ਾਂਤੀ ਦੇਵੀ (28) ਦੀ ਲਾਸ਼ ਛੱਤ ‘ਤੇ ਪਈ ਸੀ। ਭਿਵਾਨੀ ਦੇ ਓਬਾਰਾ ਪਿੰਡ ਦੇ ਨੌਜਵਾਨ ਦੀਪਕ (23) ਦੀ ਲਾਸ਼ ਰਸੋਈ ਦੇ ਕੋਲ ਪਈ ਮਿਲੀ। ਦੀਪਕ ਅਣਵਿਆਹਿਆ ਸੀ।

ਪੁਲਿਸ ਅਨੁਸਾਰ, ਪਰਿਵਾਰਕ ਮੈਂਬਰਾਂ ਨੂੰ ਸਵੇਰੇ ਲਾਸ਼ ਦੇਖੀ ਤਾਂ ਇਸ ਬਾਰੇ ਪਤਾ ਲੱਗਾ। ਜਦੋਂ ਕਿ ਪਤੀ ਦਾ ਕਹਿਣਾ ਹੈ ਕਿ ਉਸਦੇ ਕਮਰੇ ਦਾ ਦਰਵਾਜ਼ਾ ਬਾਹਰੋਂ ਬੰਦ ਸੀ। ਜਦੋਂ ਪਰਿਵਾਰ ਦੇ ਹੋਰ ਮੈਂਬਰਾਂ ਨੇ ਕੁੰਡੀ ਖੋਲ੍ਹੀ, ਤਾਂ ਉਹ ਬਾਹਰ ਆਇਆ ਅਤੇ ਇਸ ਗੱਲ ਦਾ ਪਤਾ ਲੱਗਾ।

Read More: ਹਰਿਆਣਾ ਪੁਲਿਸ ਨੇ ਹਿਮਾਨੀ ਨਰਵਾਲ ਦੇ ਕ.ਤ.ਲ ਮਾਮਲੇ ‘ਚ ਇੱਕ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ

Exit mobile version