July 2, 2024 7:26 pm
Speaker Gianchand Gupta

ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨਚੰਦ ਗੁਪਤਾ ਦੀ ਕਾਰ ਹੋਈ ਹਾਦਸੇ ਦਾ ਸ਼ਿਕਾਰ

ਚੰਡੀਗੜ੍ਹ 20 ਮਈ 2022: ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨਚੰਦ ਗੁਪਤਾ (Speaker Gianchand Gupta) ਦੀ ਕਾਰ ਸ਼ਾਮ 4 ਵਜੇ ਹਾਦਸੇ ਦਾ ਸ਼ਿਕਾਰ ਹੋ ਗਈ। ਹਾਲਾਂਕਿ ਇਸ ਹਾਦਸੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅੱਜ ਯਾਨੀ ਸ਼ੁੱਕਰਵਾਰ ਨੂੰ ਗਿਆਨਚੰਦ ਗੁਪਤਾ ਉਦੈਪੁਰ ‘ਚ ਅਗਰਵਾਲ ਸਮਾਜ ਦੇ ਰਾਸ਼ਟਰੀ ਪੱਧਰ ਦੇ ਸਮਾਗਮ ‘ਚ ਸ਼ਾਮਲ ਹੋਣ ਜਾ ਰਹੇ ਸਨ।

ਜਿਵੇਂ ਹੀ ਸਪੀਕਰ ਗਿਆਨਚੰਦ ਗੁਪਤਾ (Speaker Gianchand Gupta) ਦੇ ਵਾਹਨਾਂ ਦਾ ਕਾਫਲਾ ਸੈਕਟਰ-48 ਨੇੜੇ ਪੁੱਜਿਆ ਤਾਂ ਸੈਕਟਰ-44 ਤੋਂ ਇਕ ਵਿਅਕਤੀ ਦੀ ਕਾਰ ਉਨ੍ਹਾਂ ਦੀ ਪਾਇਲਟ ਗੱਡੀ ਨਾਲ ਟਕਰਾ ਗਈ। ਇਸ ਤੋਂ ਬਾਅਦ ਵਿਧਾਨ ਸਭਾ ਸਪੀਕਰ ਦੀ ਗੱਡੀ ਨੂੰ ਵੀ ਟੱਕਰ ਮਾਰ ਦਿੱਤੀ ਗਈ। ਹਾਦਸੇ ਤੋਂ ਬਾਅਦ ਵਿਧਾਨ ਸਭਾ ਦੇ ਸਪੀਕਰ ਦੀ ਪਿੱਠ ‘ਚ ਦਰਦ ਹੋ ਰਿਹਾ ਹੈ। ਪਿੱਠ ਦੇ ਦਰਦ ਕਾਰਨ ਉਹ ਏਅਰਪੋਰਟ ਤੋਂ ਘਰ ਵਾਪਸ ਭੇਜਿਆ ਗਿਆ ਹੈ । ਇਸ ਦੇ ਨਾਲ ਹੀ ਉਸ ਦੀ ਕਾਰ ਦਾ ਅਗਲਾ ਹਿੱਸਾ ਵੀ ਨੁਕਸਾਨਿਆ ਗਿਆ ਹੈ | ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।