Site icon TheUnmute.com

ਹਰਿਆਣਾ ਐਂਟੀ ਕਰੱਪਸ਼ਨ ਬਿਊਰੋ ਵੱਲੋਂ ਵਿਅਕਤੀ 1,00,000 ਰੁਪਏ ਦੀ ਰਿਸ਼ਵਤ ਲੈਂਦਾ ਕਾਬੂ

Bribe

ਚੰਡੀਗੜ੍ਹ, 19 ਅਪ੍ਰੈਲ2024: ਹਰਿਆਣਾ ਐਂਟੀ ਕਰੱਪਸ਼ਨ ਬਿਊਰੋ ਦੀ ਟੀਮ ਵੱਲੋਂ ਪਾਣੀਪਤ ਜ਼ਿਲ੍ਹੇ ਵਿਚ ਕੰਮ ਕਰ ਰਹੇ ਇੰਸਪੈਕਟਰ ਬਿਲਾਸਾਰਾਮ ਅਤੇ ਨਿੱਜੀ ਵਿਅਕਤੀ ਧਰਮੇਂਦਰ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਮੁਕੱਦਮਾ ਦਰਜ ਕੀਤਾ ਗਿਆ। ਇਸ ਮਾਮਲੇ ਵਿਚ ਮੁਲਜ਼ਮ ਧਰਮੇਂਦਰ ਨੂੰ ਦੇਰ ਸ਼ਾਮ 100000 ਰੁਪਏ ਦੀ ਰਿਸ਼ਵਤ (Bribe) ਲੈਂਦੇ ਹੋਏ ਗ੍ਰਿਫਤਾਰ ਕੀਤਾ ਗਿਆ ਜਦੋਂ ਕਿ ਇੰਸਪੈਕਟਰ ਬਿਲਾਸਾਰਾਮ ਮੌਕੇ ਤੋਂ ਫਰਾਰ ਹੋ ਗਿਆ।

ਬਿਊਰੋ ਦੇ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰਿਆਣਾ ਐਂਟੀ ਕਰੱਪਸ਼ਨ ਬਿਊਰੋ ਦੀ ਟੀਮ ਨੂੰ ਸ਼ਿਕਾਇਤ ਪ੍ਰਾਪਤ ਹੋਈ ਕਿ ਪਾਣੀਪਤ ਦੇ ਸੈਕਟਰ 13/17 ਪੁਲਿਸ ਥਾਣੇ ਵਿਚ ਕੰਮ ਕਰ ਰਹੇ ਐਸਐਚਓ ਬਿਲਾਸਾਰਾਮ ਅਤੇ ਨਿੱਜੀ ਵਿਅਕਤੀ ਧਰਮੇਂਦਰ ਵੱਲੋਂ ਸ਼ਿਕਾਇਤਕਰਤਾ ਦੇ ਦੋਸਤ ਦਾ ਨਾਂਅ ਐਫਆਈਆਰ ਵਿੱਚੋਂ ਕੱਢਣ ਦੇ ਬਦਲੇ ਵਿਚ 100000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਹੈ।

ਬਿਊਰੋ ਕਰਨਾਲ ਦੀ ਟੀਮ ਨੇ ਮਾਮਲੇ ਦੀ ਜਾਂਚ ਪੜਤਾਲ ਕਰਦੇ ਹੋਏ ਦੋਵਾਂ ਮੁਲਜ਼ਮਾਂ ਨੂੰ ਫੜਨ ਲਈ ਯੋਜਨਾ ਬਣਾਈ ਅਤੇ ਧਰਮੇਂਦਰ ਨੁੰ 100000 ਦੀ ਰਿਸ਼ਵਤ (Bribe) ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਜਦੋਂ ਕਿ ਹੋਰ ਇੰਸਪੈਕਟਰ ਮੌਕੇ ਤੋਂ ਫਰਾਰ ਹੋ ਗਿਆ। ਇਸ ਮਾਮਲੇ ਵਿਚ ਦੋਵਾਂ ਦੇ ਖ਼ਿਲਾਫ਼ ਐਂਟੀ ਕਰੱਪਸ਼ਨ ਬਿਊਰੋ ਕਰਨਾਲ ਪੁਲਿਸ ਥਾਣੇ ਵਿਚ ਮੁਕੱਦਮਾ ਦਰਜ ਕਰਦੇ ਹੋਏ ਕਾਰਵਾਈ ਕੀਤੀ ਗਈ ਹੈ।

ਐਂਟੀ ਕਰੱਪਸ਼ਨ ਬਿਊਰੋ ਦੀ ਟੀਮ ਵੱਲੋਂ ਸਾਰੇ ਜ਼ਰੂਰੀ ਸਬੂਤ ਜੁਟਾਉਂਦੇ ਹੋਏ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬੁਲਾਰੇ ਨੇ ਦੱਸਿਆ ਕਿ ਜੇਕਰ ਕੋਈ ਵੀ ਅਧਿਕਾਰੀ ਅਤੇ ਕਰਮਚਾਰੀ ਸਰਕਾਰੀ ਕੰਮ ਕਰਨ ਦੀ ਏਵਜ ਵਿਚ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਤੁਰੰਤ ਇਸ ਦੀ ਜਾਣਕਾਰੀ ਹਰਿਆਣਾ ਐਂਟੀ ਕਰੱਪਸ਼ਨ ਬਿਊਰੋ ਦੇ ਟੋਲ ਫਰੀ ਨੰਬਰ -1800-180-2022 ਅਤੇ 1064 ‘ਤੇ ਦੇਣਾ ਯਕੀਨੀ ਕਰਨ।

Exit mobile version