ਚੰਡੀਗੜ੍ਹ, 26 ਅਕਤੂਬਰ 2024: ਹਰਿਆਣਾ ਦੇ ਗੁਰੂਗ੍ਰਾਮ (Gurugram) ਤੋਂ ਅੱਗ ਦੀ ਘਟਨਾ ਵਾਪਰੀ ਹੈ | ਇਸ ਦਰਦਨਾਕ ‘ਚ ਚਾਰ ਜਣਿਆਂ ਦੀ ਜ਼ਿੰਦਾ ਸੜਨ ਨਾਲ ਮੌਤ ਹੋ ਗਈ ਹੈ | ਇਹ ਅੱਗ ਦੀ ਘਟਨਾ ਗੁਰੂਗ੍ਰਾਮ ਦੇ ਸਰਸਵਤੀ ਐਨਕਲੇਵ ਦੇ ਜੀ ਬਲਾਕ ਦੇ ਇੱਕ ਘਰ ‘ਚ ਵਾਪਰੀ ਹੈ | ਮਿਲੀ ਜਾਣਕਾਰੀ ਮੁਤਾਬਕ ਘਟਨਾ ‘ਚ ਮਾਰੇ ਗਏ ਮ੍ਰਿਤਕ ਇੱਕ ਕੱਪੜਾ ਕੰਪਨੀ ‘ਚ ਟੇਲਰ ਦਾ ਕੰਮ ਕਰਦੇ ਸਨ।
ਮਿਲੀ ਜਾਣਕਾਰੀ ਮੁਤਾਬਕ ਗੁਰੂਗ੍ਰਾਮ (Gurugram) ਦੇ ਸਰਸਵਤੀ ਇਨਕਲੇਵ ਦੇ ਜੀ ਬਲਾਕ ‘ਚ ਸ਼ੁੱਕਰਵਾਰ ਰਾਤ ਕਰੀਬ 2 ਵਜੇ ਅੱਗ ਲੱਗ ਗਈ। ਸਾਰੇ ਮ੍ਰਿਤਕ ਮੂਲ ਰੂਪ ਤੋਂ ਬਿਹਾਰ ਦੇ ਰਹਿਣ ਵਾਲੇ ਹਨ। ਮਰਨ ਵਾਲਿਆਂ ‘ਚੋਂ ਇੱਕ ਵਿਆਹਿਆ ਹੋਇਆ ਸੀ ਅਤੇ ਉਸਦੀ ਪਤਨੀ ਅਤੇ ਬੱਚੇ ਦੀਵਾਲੀ ਦੇ ਤਿਉਹਾਰ ਲਈ ਘਰੋਂ ਗਏ ਹੋਏ ਸਨ।
ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਮ੍ਰਿਤਕਾਂ ਦੀ ਪਛਾਣ ਨੂਰ ਆਲਮ, ਮੁਸਤਾਕ, ਅਮਨ ਅਤੇ ਸਾਹਿਲ ਵਜੋਂ ਹੋਈ ਹੈ। ਇਹ ਸਾਰੇ ਘਰ’ਚ ਕਿਰਾਏ ਦੇ ਮਕਾਨ ‘ਚ ਰਹਿੰਦੇ ਸੀ। ਇਨ੍ਹਾਂ ਸਾਰਿਆਂ ਦੀ ਉਮਰ 20 ਤੋਂ 30 ਸਾਲ ਦਰਮਿਆਨ ਹੈ।