ਚੰਡੀਗੜ੍ਹ, 03 ਦਸੰਬਰ 2023: ਅਗਲੇ 25 ਸਾਲਾਂ ਦੇ ਅੰਮ੍ਰਿਤਕਾਲ ਵਿਚ ਭਾਰਤ ਨੂੰ ਵਿਕਸਿਤ ਦੇਸ਼ ਬਣਾਉਣ ਲਈ ਸ਼ੁਰੂ ਕੀਤੀ ਗਈ ਵਿਕਸਿਤ ਭਾਰਤ ਸੰਕਲਪ ਯਾਤਰਾ ਹਰਿਆਣਾ (Haryana) ਵਿਚ ਲਗਾਤਾਰ ਤੇਜੀ ਫੜ ਰਹੀ ਹੈ। ਲੋਕਾਂ ਨੇ ਵੱਖ-ਵੱਖ ਪ੍ਰੋਗ੍ਰਾਮਾਂ ਵਿਚ ਵੱਡੇ ਵੱਧਰ ‘ਤੇ ਹਿੱਸਾ ਲੈ ਕੇ ਜਨਭਾਗੀਦਾਰਤਾ ਦਾ ਵਿਸ਼ਾਲ ਸੰਦੇਸ਼ ਦਿੱਤਾ ਹੈ। ਲਗਾਤਾਰ ਤੀਜੇ ਦਿਨ 75 ਗ੍ਰਾਮ ਪੰਚਾਇਤਾਂ/ਸ਼ਹਿਰਾਂ ਵਿਚ ਵੱਖ-ਵੱਖ ਪ੍ਰੋਗ੍ਰਾਮ ਪ੍ਰਬੰਧਿਤ ਕੀਤੇ ਗਏ , ਜਿਸ ਵਿਚ 41 ਹਜ਼ਾਰ ਲੋਕਾਂ ਨੇ ਹਿੱਸਾ ਲਿਆ।
ਲੋਕਾਂ ਨੇ ਭਾਰਤ ਨੂੰ ਵਿਕਾਸਸ਼ੀਲ ਦੇਸ਼ ਵਿਚ ਵਿਕਸਿਤ ਰਾਸ਼ਟਰ ਬਣਾਉਣ ਲਈ ਸੁੰਹ ਵੀ ਲਈ। ਲੋਕਾਂ ਨੇ ਸੰਕਲਪ ਲਿਆ ਕਿ ਅਸੀਂ ਸਾਰੇ ਭਾਰਤ ਨੂੰ 2047 ਤੱਕ ਆਤਮਨਿਰਭਰ ਅਤੇ ਵਿਕਸਿਤ ਰਾਸ਼ਟਰ ਬਣਾਉਣ ਦੇ ਸਪਨੇ ਨੁੰ ਸਾਕਾਰ ਕਰਣਗੇ। ਗੁਲਾਮੀ ਦੀ ਮਾਨਸਿਕਤਾ ਨੂੰ ਜੜ ਤੋਂ ਉਖਾੜਨਗੇ। ਦੇਸ਼ ਦੀ ਖੁਸ਼ਹਾਲ ਵਿਰਾਸਤ ‘ਤੇ ਮਾਣ ਕਰਣਗੇ। ਭਾਰਤ ਦੀ ਏਕਤਾ ਨੂੰ ਮਜਬੂਤ ਕਰਣਗੇ ਅਤੇ ਦੇਸ਼ ਦੀ ਰੱਖਿਆ ਕਰਨ ਵਾਲਿਆਂ ਦਾ ਸਨਮਾਨ ਕਰਣਗੇ। ਨਾਗਰਿਕ ਹੋਣ ਦੀ ਜਿਮੇਵਾਰੀ ਨਿਭਾਉਣਗੇ।
8000 ਲੋਕਾਂ ਦਾ ਕੀਤਾ ਗਿਆ ਹੈਲਥ ਚੈਕਅੱਪ
ਹਰਿਆਣਾ (Haryana) ਵਿਚ ਵਿਕਸਿਤ ਭਾਰਤ ਸੰਕਲਪ ਯਾਤਰਾ ਨੂੰ ਸਫਲ ਬਣਾਉਣ ਲਈ ਮੁੱਖ ਮੰਤਰੀ ਮਨੋਹਰ ਲਾਲ ਨੇ ਇਕ ਨਵੀ ਪਹਿਲ ਕਰਦੇ ਹੋਏ ਇਸ ਯਾਤਰਾ ਨੂੰ ਜਨ ਸੰਵਾਦ ਦੇ ਨਾਲ ਜੋੜਿਆ ਹੈ, ਤਾਂ ਜੋ ਨਾਗਰਿਕਾਂ ਨੂੰ ਮੌਕੇ ‘ਤੇ ਹੀ ਵੱਖ-ਵੱਖ ਯੋਜਨਾਂਵਾਂ ਤੇ ਸਹੂਲਤਾਂ ਦਾ ਲਾਭ ਦਿੱਤਾ ਜਾ ਸਕੇ। ਇਸੀ ਲੜੀ ਵਿਚ ਹਰਿਆਣਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਿਰੋਗੀ ਹਰਿਆਣਾ ਯੋਜਨਾ ਤਹਿਤ ਤੀਜੇ ਦਿਨ ਵੀ ਹੈਲਥ ਕੈਂਪ ਲਗਾਏ ਗਏ, ਜਿਸ ਵਿਚ ਲਗਭਗ 8000 ਲੋਕਾਂ ਦਾ ਹੈਲਥ ਚੈਕਅੱਪ ਕੀਤਾ ਗਿਆ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਟੀਬੀ ਮੁਕਤ ਭਾਰਤ ਮੁਹਿੰਮ (ਪੀਏਮਟੀਬੀਏਮਏ) ਤਹਿਤ 5500 ਲੋਕਾਂ ਦੀ ਟੀਬੀ ਜਾਂਚ ਕੀਤੀ ਗਈ।
ਵਰਨਣਯੋਗ ਕੰੰਮ ਕਰਨ ਵਾਲੀ ਮਹਿਲਾਵਾਂ ਨੂੰ ਕੀਤਾ ਜਾ ਰਿਹਾ ਸਨਮਾਨਿਤ
ਹਰਿਆਣਾ ਵਿਚ ਵਿਕਸਿਤ ਭਾਂਰਤ ਸੰਕਲਪ ਜਨਸੰਵਾਦ ਯਾਤਰਾ ਨੂੰ ਨਾਰੀ ਸ਼ਕਤੀ ਦੀ ਵਰਤੋ ਬਣਾਉਣ ਲਈ ਮਹਿਲਾਵਾਂ ਦੇ ਮਜਬੂਤੀਕਰਣ ‘ਤੇ ਜੋਰ ਦਿੱਤਾ ਜਾ ਰਿਹਾ ਹੈ। ਤੀਜੇ ਦਿਨ ਪ੍ਰਬੰਧਿਤ ਸਥਾਨਕ ਪ੍ਰੋਗ੍ਰਾਮਾਂ ਵਿਚ ਵੱਖ-ਵੱਖ ਖੇਤਰਾਂ ਵਿਚ ਵਰਨਣਯੋਗ ਕੰਮ ਕਰਨ ਵਾਲੀ ਲਗਭਗ 300 ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ, ਤਾਂ ਜੋ ਹੋਰ ਮਹਿਲਾਵਾਂ ਇੰਨ੍ਹਾਂ ਤੋਂ ਪ੍ਰੇਰਣਾ ਲੈ ਸਕਣ। ਇਸੀ ਤਰ੍ਹਾ, ਸਥਾਨਕ ਖਿਡਾਰੀਆਂ , ਬੁੱਧੀਜੀਵੀ ਨਾਗਰਿਕਾਂ ਅਤੇ ਲੋਕ ਕਲਾਕਾਰਾਂ ਨੂੰ ਵੀ ਇੰਨ੍ਹਾਂ ਸਥਾਨਕ ਮੰਚਾਂ ‘ਤੇ ਸਨਮਾਨਿਤ ਕੀਤਾ ਜਾ ਰਿਹਾ ਹੈ।