Haryana

Haryana: ਬਹਾਦਰਗੜ੍ਹ ਵਿਖੇ ਕੰਪਨੀ ‘ਚ ਗੈਸ ਲੀਕ ਹੋਣ ਕਾਰਨ 4 ਮਜ਼ਦੂਰਾਂ ਦੀ ਮੌਤ

ਚੰਡੀਗੜ੍ਹ 03 ਅਗਸਤ 2022: ਹਰਿਆਣਾ (Haryana) ਦੇ ਬਹਾਦਰਗੜ੍ਹ ਸ਼ਹਿਰ ‘ਚ ਬੁੱਧਵਾਰ ਦੁਪਹਿਰ ਨੂੰ ਇਕ ਕੰਪਨੀ ‘ਚ ਮੀਥੇਨ ਗੈਸ ਲੀਕ ਹੋਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ | ਇਸ ਹਾਦਸੇ ‘ਚ 4 ਮਜ਼ਦੂਰਾਂ ਦੀ ਮੌਤ ਦੀ ਖ਼ਬਰ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਰਮਚਾਰੀ ਕੰਪਨੀ ਦੀ ਕੂੜਾ ਟੈਂਕੀ ਦੀ ਸਫ਼ਾਈ ਵਿੱਚ ਰੁੱਝੇ ਹੋਏ ਸਨ। ਹਾਦਸੇ ਦਾ ਸ਼ਿਕਾਰ ਹੋਏ ਦੋ ਹੋਰ ਮਜ਼ਦੂਰਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਬਹਾਦੁਰਗੜ੍ਹ ਦੇ ਪਿੰਡ ਰੋਹੜ ਵਿੱਚ ਸਥਿਤ ਇੰਡਸਟਰੀਅਲ ਏਰੀਆ ਵਿੱਚ ਏਅਰੋਫਲੈਸ ਸੀਲਿੰਗ ਮਟੀਰੀਅਲ ਮੈਨੂਫੈਕਚਰਿੰਗ ਨਾਂ ਦੀ ਕੰਪਨੀ ‘ਚ ਵਾਪਰਿਆ ਹੈ |ਇਸਦੇ ਨਾਲ ਹੀ ਸੂਚਨਾ ਤੋਂ ਬਾਅਦ ਝੱਜਰ ਦੇ ਡੀਸੀ ਸ਼ਕਤੀ ਸਿੰਘ ਅਤੇ ਐੱਸਪੀ ਵਸੀਮ ਅਕਰਮ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਫਿਲਹਾਲ ਉਦਯੋਗਿਕ ਸੁਰੱਖਿਆ ਅਧਿਕਾਰੀਆਂ ਨੇ ਮਜ਼ਦੂਰਾਂ ਦੀ ਮੌਤ ਦਾ ਕਾਰਨ ਮੀਥੇਨ ਗੈਸ ਨੂੰ ਦੱਸਿਆ ਜਾ ਰਿਹਾ ਹੈ |

Scroll to Top