July 5, 2024 2:28 am
ਹਰਸਿਮਰਤ ਕੌਰ ਬਾਦਲ

ਹਰਸਿਮਰਤ ਕੌਰ ਬਾਦਲ ਨੇ ਰਾਘਵ ਚੱਢਾ ਨੂੰ ਦਿੱਤਾ ਜਵਾਬ

ਚੰਡੀਗੜ੍ਹ, 11 ਜਨਵਰੀ 2022 : ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਸਹਿ-ਇੰਚਾਰਜ ਰਾਘਵ ਚੱਢਾ ਵਿਚਾਲੇ ਟਵਿਟਰ ਜੰਗ ਹੁਣ ਵਧਦੀ ਜਾ ਰਹੀ ਹੈ। ਪਹਿਲਾ ਰਾਘਵ ਚੱਡਾ ਨੇ ਟਵੀਟ ਕੀਤਾ ਕਿ ਮੈਡਮ ਤੁਸੀਂ ਲੋਕਾਂ ਨੇ ਪੰਜਾਬ ਵੇਚ ਦਿੱਤਾ, ਪੰਜਾਬੀਆਂ ਦਾ ਭਵਿੱਖ ਵੇਚ ਦਿੱਤਾ। ਆਉਣ ਵਾਲੀਆਂ ਚੋਣਾਂ ‘ਚ ਪੰਜਾਬੀ ਤੁਹਾਡੇ ਇੱਕ-ਇੱਕ ਗੁਨਾਹ ਦਾ ਬਦਲਾ ਲੈਣਗੇ।

ਕਾਂਗਰਸ ਵੀ ਤੁਹਾਡੇ ਨਾਲ ਮਿਲੀ ਹੋਈ ਹੈ। ਪੰਜਾਬ ਨੇ ਵੇਖਿਆ ਕਿ ਚੰਨੀ ਜੀ ਨੇ ਆਪਣੇ ਭਰਾ ਨੂੰ ਬਚਾ ਲਿਆ। ਆਖਿਰ ਕੀ ਗੱਲ ਹੋਈ ਸੀ ਤੁਹਾਡੀ ਚੰਨੀ ਨਾਲ? Anticipatory bail ਰੱਦ ਹੋਣ ‘ਤੋਂ ਬਾਅਦ ਵੀ ਗ੍ਰਿਫਤਾਰ ਨਹੀਂ ਕੀਤਾ।”

ਹਰਸਿਮਰਤ ਕੌਰ ਬਾਦਲ ਨੇ ਲਿਖਿਆ ਰਾਘਵ ਚੱਢਾ ਤੇਰਾ ਜਨਾਬ ਅਰਵਿੰਦ ਕੇਜਰੀਵਾਲ ਨੇ ਬਿਕਰਮ ਸਿੰਘ ਮਜੀਠੀਆ ਤੋਂ ਬਿਨਾਂ ਸ਼ਰਤ ਮਾਫੀ ਮੰਗੀ ਸੀ, ਨਾਲੇ ਤੁਸੀਂ ਦਿੱਲੀ ਦੀ ਸੱਤਾ ‘ਚ ਆਉਣ ਤੋਂ ਬਾਅਦ ਸ਼ੀਲਾ ਦੀਕਸ਼ਤ ਅਤੇ ਹੋਰ ਕਾਂਗਰਸੀਆਂ ‘ਤੇ ਮੁਕੱਦਮਾ ਚਲਾਉਣ ਦਾ ਵਾਅਦਾ ਕੀਤਾ ਸੀ, ਫਿਰ ਕੀ ਹੋਇਆ? ‘ਆਪ’ ਨੇ ਕਾਂਗਰਸ ਪਾਰਟੀ ਨਾਲ ਮਿਲ ਕੇ ਬਣਾਈ ਸਰਕਾਰ! ਉਸ ਸੌਦੇ ਬਾਰੇ ਕੀ ?