ਚੰਡੀਗੜ੍ਹ, 04 ਜੂਨ 2024: ਬਠਿੰਡਾ (Bathinda) ਲੋਕ ਸਭਾ ਸੀਟ ‘ਤੇ 8 ਵਜੇ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ। ਇਸ ਸੀਟ ਅਧੀਨ 9 ਵਿਧਾਨ ਸਭਾ ਸੀਟਾਂ ਹਨ। ਇੱਥੋਂ ਦੁਪਹਿਰ 12:35 ਵਜੇ ਤੱਕ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਨੂੰ 276267 ਵੋਟਾਂ ਮਿਲੀਆਂ ਹਨ ਅਤੇ 42371 ਵੋਟਾਂ ਨਾਲ ਅੱਗੇ ਹਨ | ‘ਆਪ’ ਦੇ ਗੁਰਮੀਤ ਸਿੰਘ ਖੁੱਡੀਆਂ ਨੂੰ 233896 ਵੋਟਾਂ, ਕਾਂਗਰਸ ਦੇ ਜੀਤ ਮਹਿੰਦਰ ਸਿੰਘ ਸਿੱਧੂ ਨੂੰ 146003 ਵੋਟਾਂ। ਇਸ ਤੋਂ ਇਲਾਵਾ ਭਾਜਪਾ ਦੇ ਉਮੀਦਵਾਰ ਪਰਮਪਾਲ ਕੌਰ ਸਿੱਧੂ ਨੂੰ 81918 ਵੋਟਾਂ ਮਿਲੀਆਂ ਹਨ |
ਬਠਿੰਡਾ ਲੋਕ ਸਭਾ ਸੀਟ ਤੋਂ ਹਰਸਿਮਰਤ ਕੌਰ ਬਾਦਲ 42371 ਵੋਟਾਂ ਨਾਲ ਅੱਗੇ
