ਹੈਰੀਮਾਨ

ਹੈਰੀਮਾਨ ਨੇ 3 ਕਰੋੜ 48 ਲੱਖ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਕੰਮ ਸ਼ੁਰੂ ਕਰਵਾਇਆ

ਚੰਡੀਗੜ੍ਹ ,17 ਸਤੰਬਰ 2021 : ਵਿਕਾਸ ਦੀ ਲਹਿਰ ਨੂੰ ਹੋਰ ਤੇਜ਼ ਕਰਦੇ ਹੋਏ ਸੀਨੀਅਰ ਕਾਂਗਰਸੀ ਆਗੂ ਅਤੇ ਹਲਕਾ ਸਨੌਰ ਦੇ ਮੁੱਖੀ ਹਰਿੰਦਰਪਾਲ ਸਿੰਘ ਹੈਰੀ ਮਾਨ ਵੱਲੋਂ ਅੱਜ ਪਿੰਡ ਬੋਲੜ ਚ ਸਨੌਰ ਤੋਂ ਨੌਰੰਗਵਾਲ ਨੂੰ ਜਾਣ ਵਾਲੀ ‌13 ਕਿਲੋਮੀਟਰ ਲੰਬੀ ਅਤੇ 18 ਫੁੱਟ ਚੌੜੀ ਸੜਕ, 3 ਕਰੋੜ 48 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਸਿਰੇ ਤੋਂ ਬਣਾਉਣ ਦੀ ਸ਼ੁਰੂਆਤ ਕੀਤੀ ਅਤੇ ਬੋਲੜ ਕੋ-ਆਪ੍ਰੇਟਿਵ ਸੁਸਾਇਟੀ ਵਿਖੇ ਪਿੰਡ ਬੋਲੜ, ਬੋਲੜੀ ਤੇ ਰਾਠੀਆ ਦੇ ਬੇਜ਼ਮੀਨੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ 40 ਲੱਖ 52 ਹਜ਼ਾਰ ਰੁਪਏ ਦੇ ਕਰਜ਼ਾ ਰਾਹਤ ਦੇ ਚੈੱਕ ਵੰਡੇ।

ਇਸ ਤੋਂ ਉਪਰੰਤ ਜੋਗੀਪੁਰ ਕੋ-ਆਪ੍ਰੇਟਿਵ ਸੁਸਾਇਟੀ ਵਿਖੇ ਪਿੰਡ ਜੋਗੀਪੁਰ, ਬੋਸਰ ਤੇ ਅਸਰਪੁਰ ਦੇ ਬੇਜ਼ਮੀਨੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ 9 ਲੱਖ 46 ਹਜ਼ਾਰ ਰੁਪਏ ਦੇ ਕਰਜ਼ਾ ਰਾਹਤ ਦੇ ਚੈੱਕ ਵੰਡੇ ਗਏ ਅਤੇ ਜੋਗੀਪੁਰ ਨੂੰ ਜਾਣ ਵਾਲੀ 3 ਲਿੰਕ ਸੜਕਾਂ 99 ਲੱਖ 91 ਹਜ਼ਾਰ ਰੁਪਏ ਦੀ ‌ਲਾਗਤ ਨਾਲ ‌ਸਪੇਸ਼ਲ ਰਿਪੇਅਰ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਸਰਕਾਰੀ ਹਾਈ ਸਕੂਲ ਅਸਰਪੁਰ ਵਿਖੇ ਦੋ ਕਮਰਿਆਂ ਦੇ ਰੈਨੋਵੈਸ਼ਨ ਦੇ ਕੰਮ ਲਈ 3 ਲੱਖ ਰੁਪਏ ਦੀ ਗ੍ਰਾਂਟ ਹਰਿੰਦਰਪਾਲ ਸਿੰਘ ਹੈਰੀ ਮਾਨ ਵੱਲੋਂ ਦਿੱਤੀ ਗਈ ਤਾਂ ਜੋ ਬੱਚਿਆਂ ਦੀ ਪੜ੍ਹਾਈ ਦਾ ਭਵਿੱਖ ਉਜਵਲ ਹੋਵੇ।

ਇਸ ਮੌਕੇ ਅਸ਼ਵਨੀ ਬੱਤਾ ਚੇਅਰਮੈਨ ਪੰਚਾਇਤ ਸੰਮਤੀ ਸਨੌਰ, ਪ੍ਰਭਜਿੰਦਰ ਸਿੰਘ ਬੱਚੀ ਪੀ.ਏ to ਹੈਰੀ ਮਾਨ, ਜੋਗੀਪੁਰ ਕੋ-ਆਪ੍ਰੇਟਿਵ ਸੁਸਾਇਟੀ ਦੇ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਸਰਬਣ ਸਿੰਘ, ਜੋਗੀਪੁਰ ਦੇ ਸਰਪੰਚ ਰਾਜਵੀਰ ਸਿੰਘ, ਨਰਿੰਦਰ ਸਿੰਘ, ਗੁਰਤੇਜ ਸਿੰਘ, ਤੀਰਥ ਸਿੰਘ ਸਰਪੰਚ ਬੋਸਰ, ਪ੍ਰੇਮ ਸਿੰਘ ਸਰਪੰਚ ਅਸਰਪੁਰ, ਕਰਮਜੀਤ ਸਿੰਘ ਸਰਪੰਚ ਕਰਤਾਰਪੁਰ, ਨਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਸੈਕਟਰੀ ਜਸਪਾਲ ਸਿੰਘ, ਰਣਦੀਪ ਸਿੰਘ ਸਰਪੰਚ ਬੋਲੜ ਕਲਾਂ, ਸੈਕਟਰੀ ਹਰਵਿੰਦਰ ਸਿੰਘ, ਪ੍ਰਧਾਨ ਮਹਿੰਦਰ ਸਿੰਘ, ਸਰਪੰਚ ਬਲਵਿੰਦਰ ਸਿੰਘ ਬੋਲੜੀ, ਸਰਪੰਚ ਗੁਰਜੀਤ ਸਿੰਘ ਬੱਤੀ, ਸਰਪੰਚ ਜਸਵਿੰਦਰ ਸਿੰਘ ਕਰਨਪੁਰ, ਸਰਪੰਚ ਰੁਪਿੰਦਰ ਸਿੰਘ ਕੋਟਲਾ, ਸੁਸਾਇਟੀ ਪ੍ਰਧਾਨ ਜਸਵਿੰਦਰ ਸਿੰਘ ਕੋਟਲਾ, ਸਰਪੰਚ ਸੁਰਿੰਦਰ ਸ਼ਰਮਾਂ ਸਿਰਕੱਪੜਾ, ਬਹਾਦਰ ਸਿੰਘ ਸਿਰਕੱਪੜਾ, ਸਰਪੰਚ ਕਿਸ਼ਨ ਸਿੰਘ ਲਲੀਣਾ, ਧਰਮਪਾਲ ਸਿੰਘ ਸੁਸਾਇਟੀ ਪ੍ਰਧਾਨ ਬੱਲਾਂ, ਸਾਬਕਾ ਸਰਪੰਚ ਜੈਮਲ ਸਿੰਘ ਬਲਮਗੜ੍ਹ, ਸਰਪੰਚ ਕਰਮਜੀਤ ਸਿੰਘ, ਸਰਪੰਚ ਕਰਤਾਰ ਸਿੰਘ ਨੂਰਖੇੜੀਆ, ਸਰਪੰਚ ਬੂਟਾ ਸਿੰਘ ਨੂਰਖੇੜੀਆ, ਬਾਬਾ ਨਰੰਜਣ ਸਿੰਘ ਬੋਲੜ ਕਲਾਂ, ਸਾਬਕਾ ਸਰਪੰਚ ਦਲੀਪ ਸਿੰਘ ਬੋਲੜ ਕਲਾਂ, ਵਲੈਤੀ ਰਾਮ ਦਫ਼ਤਰ ਇੰਚਾਰਜ ਆਦਿ ਮੌਜੂਦ ਸਨ

Scroll to Top