July 5, 2024 2:56 am
Harmanpreet Kaur

ਮਿਤਾਲੀ ਰਾਜ ਦੇ ਸੰਨਿਆਸ ਤੋਂ ਬਾਅਦ ਹਰਮਨਪ੍ਰੀਤ ਕੌਰ ਬਣੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ

ਚੰਡੀਗੜ੍ਹ 09 ਜੂਨ 2022: ਬੀਤੇ ਦਿਨ ਤਜਰਬੇਕਾਰ ਬੱਲੇਬਾਜ਼ ਮਿਤਾਲੀ ਰਾਜ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ | ਇਸ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਸ਼੍ਰੀਲੰਕਾ ਦੌਰੇ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀ-20 ਤੋਂ ਬਾਅਦ ਹੁਣ ਵਨਡੇ ਦੀ ਕਪਤਾਨੀ ਵੀ ਹਰਮਨਪ੍ਰੀਤ ਕੌਰ (Harmanpreet Kaur) ਨੂੰ ਸੌਂਪੀ ਗਈ ਹੈ। ਜਿਕਰਯੋਗ ਹੈ ਕਿ ਮਿਤਾਲੀ ਰਾਜ ਵਨਡੇ ਅਤੇ ਟੈਸਟ ਵਿੱਚ ਟੀਮ ਦੀ ਕਪਤਾਨ ਸੀ। ਸੰਨਿਆਸ ਲੈਣ ਦੇ ਕੁਝ ਸਮੇਂ ਬਾਅਦ ਹੀ ਹਰਮਨਪ੍ਰੀਤ ਦੇ ਨਾਂ ਦਾ ਐਲਾਨ ਵਨਡੇ ਵਿੱਚ ਕਪਤਾਨ ਵਜੋਂ ਕੀਤਾ ਗਿਆ ਹੈ ।

ਟੀ-20 ਅੰਤਰਰਾਸ਼ਟਰੀ ਕਪਤਾਨ ਹਰਮਨਪ੍ਰੀਤ ਕੌਰ (Harmanpreet Kaur) ਅਤੇ ਸਮ੍ਰਿਤੀ ਮੰਧਾਨਾ 50 ਓਵਰਾਂ ਦੇ ਫਾਰਮੈਟ ਵਿੱਚ ਮਿਤਾਲੀ ਦੀ ਥਾਂ ਲੈਣ ਦੀ ਦੌੜ ਵਿੱਚ ਸਨ। ਮਾਰਚ ਵਿੱਚ ਵਨਡੇ ਵਿਸ਼ਵ ਕੱਪ ਤੋਂ ਛੇਤੀ ਬਾਹਰ ਹੋਣ ਤੋਂ ਬਾਅਦ ਭਾਰਤੀ ਮਹਿਲਾ ਟੀਮ ਦਾ ਇਹ ਪਹਿਲਾ ਦੌਰਾ ਹੋਵੇਗਾ। ਅਨੁਭਵੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੂੰ ਵਨਡੇ ਟੀਮ ‘ਚ ਜਗ੍ਹਾ ਨਹੀਂ ਦਿੱਤੀ ਗਈ। ਨਿਊਜ਼ੀਲੈਂਡ ‘ਚ ਵਿਸ਼ਵ ਕੱਪ ਦੌਰਾਨ ਝੂਲਨ ਟੀਮ ਦੇ ਨਾਲ ਸੀ। ਸਨੇਹ ਰਾਣਾ ਨੂੰ ਵੀ ਬਾਹਰ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਜੇਮਿਮਾ ਰੌਡਰਿਗਸ ਦੀ ਟੀ-20 ਅੰਤਰਰਾਸ਼ਟਰੀ ਟੀਮ ਵਿੱਚ ਵਾਪਸੀ ਹੋਈ ਹੈ। ਤਿੰਨ ਟੀ-20 ਅੰਤਰਰਾਸ਼ਟਰੀ ਮੈਚ 23, 25 ਅਤੇ 27 ਜੂਨ ਨੂੰ ਦਾਂਬੁਲਾ ਵਿੱਚ ਖੇਡੇ ਜਾਣਗੇ, ਜਦਕਿ ਵਨਡੇ 1, 4 ਅਤੇ 7 ਜੁਲਾਈ ਨੂੰ ਕੈਂਡੀ ਵਿੱਚ ਖੇਡੇ ਜਾਣਗੇ।

ਟੀ-20 ਟੀਮ: ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਸ਼ੈਫਾਲੀ ਵਰਮਾ, ਯਸਤਿਕਾ ਭਾਟੀਆ (ਡਬਲਯੂ ਕੇ), ਸਬੀਨੈਨੀ ਮੇਘਨਾ, ਦੀਪਤੀ ਸ਼ਰਮਾ, ਪੂਨਮ ਯਾਦਵ, ਰਾਜੇਸ਼ਵਰੀ ਗਾਇਕਵਾੜ, ਸਿਮਰਨ ਬਹਾਦਰ, ਰਿਚਾ ਘੋਸ਼ (ਡਬਲਯੂ ਕੇ), ਪੂਜਾ ਵਾਕਰ। ਮੇਘਨਾ ਸਿੰਘ, ਰੇਣੁਕਾ ਸਿੰਘ, ਜੇਮਿਮਾ ਰੌਡਰਿਗਜ਼, ਰਾਧਾ ਯਾਦਵ।

ਵਨਡੇ ਟੀਮ: ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਸ਼ੈਫਾਲੀ ਵਰਮਾ, ਯਸਤਿਕਾ ਭਾਟੀਆ (ਡਬਲਯੂ ਕੇ), ਸਬੀਨੈਨੀ ਮੇਘਨਾ, ਦੀਪਤੀ ਸ਼ਰਮਾ, ਪੂਨਮ ਯਾਦਵ, ਰਾਜੇਸ਼ਵਰੀ ਗਾਇਕਵਾੜ, ਸਿਮਰਨ ਬਹਾਦਰ, ਰਿਚਾ ਘੋਸ਼ (ਡਬਲਯੂ ਕੇ), ਪੂਜਾ ਵਸਤਰ, ਮੇਘਨਾ ਸਿੰਘ, ਰੇਣੁਕਾ ਸਿੰਘ, ਤਾਨੀਆ ਭਾਟੀਆ, ਹਰਲੀਨ ਦਿਓਲ।