Site icon TheUnmute.com

ਹਰਜੋਤ ਸਿੰਘ ਬੈਂਸ ਨੇ ਕੀਰਤਪੁਰ ਸਾਹਿਬ ਦੇ ਸਿਹਤ ਕੇਂਦਰ ਦੀ ਇਮਾਰਤ ਦੀ ਉਸਾਰੀ ਸੰਬੰਧੀ ਕੰਮ ਸ਼ੁਰੂ ਕਰਵਾਇਆ

Kiratpur Sahib

ਚੰਡੀਗੜ੍ਹ, 26 ਸਤੰਬਰ 2024: ਕੈਬਿਨਟ ਮੰਤਰੀ ਹਰਜੋਤ ਹਰਜੋਤ ਸਿੰਘ ਬੈਂਸ ਨੇ ਛੇ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਕੀਰਤਪੁਰ ਸਾਹਿਬ (Kiratpur Sahib) ਦੀ ਸਿਹਤ ਸਹੂਲਤਾਂ ਸੰਬੰਧੀ ਪੁਰਾਣੀ ਮੰਗ ਨੂੰ ਪੂਰਾ ਕਰਦਿਆਂ ਮੁੱਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਦਾ ਨਵੀਨੀਕਰਨ ਕਰਵਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਹੈ |

ਇਸ ਸੰਬੰਧੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ 1.67 ਕਰੋੜ ਦੀ ਲਾਗਤ ਨਾਲ ਸਿਹਤ ਕੇਂਦਰ ਕੀਰਤਪੁਰ ਸਾਹਿਬ (Kiratpur Sahib) ‘ਚ ਏ.ਸੀ. ਬਲਾਕ, ਏ.ਸੀ. ਵੈਕਸੀਨੇਸ਼ਨ ਕਮਰਾ, ਟਰੇਨਿੰਗ ਹਾਲ ‘ਚ ਜਰਨੇਟਰ ਸੈਟ, ਨਵੀਂ ਸੀਵਰ ਲਾਈਨ ਤੇ ਜਨਰਲ ਮੁਰੰਮਤ ਦਾ ਕੰਮ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਵੱਲੋਂ ਸ਼ੁਰੂ ਕਰਵਾਇਆ ਗਿਆ ਹੈ |

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਕੀਰਤਪੁਰ ਸਾਹਿਬ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀ ਸਰਹੱਦ ‘ਤੇ ਹੋਣ ਕਾਰਨ ਬਹੁਤ ਹੀ ਮਹੱਤਵਪੂਰਨ ਸਥਾਨ ਹੈ | ਇਸ ਦੇ ਆਲੇ-ਦੁਆਲੇ ਦੇ ਲੋਕਾਂ ਨੂੰ ਕੀਰਤਪੁਰ ਸਾਹਿਬ ਸਥਿਤ ਮੁੱਢਲਾ ਸਿਹਤ ਕੇਂਦਰ ਸਿਹਤ ਸੁਵਿਧਾਵਾਂ ਉਪਲਬੱਧ ਕਰਵਾ ਰਿਹਾ ਸੀ, ਪਰ ਇਸ ਸਿਹਤ ਕੇਂਦਰ ਦੀ ਇਮਾਰਤ ਪੁਰਾਣੀ ਹੋਣ ਕਰਕੇ ਸਿਹਤ ਵਿਭਾਗ ਨੂੰ ਕੰਮ ਕਰਨ ‘ਚ ਦਿੱਕਤਾਂ ਦਾ ਸਾਹਮਣਾ ਕਰਨ ਪੈ ਰਿਹਾ ਸੀ |

Exit mobile version