Site icon TheUnmute.com

ਕੌਮੀ ਪੁਰਸਕਾਰ ਲਈ ਚੁਣੇ ਪੰਜਾਬ ਦੇ ਅਧਿਆਪਕਾਂ ਨੂੰ ਹਰਜੋਤ ਸਿੰਘ ਬੈਂਸ ਨੇ ਦਿੱਤੀ ਵਧਾਈ

Business Blaster program

ਚੰਡੀਗੜ੍ਹ 28 ਅਗਸਤ 2024: ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਨੇ ਕੌਮੀ ਪੁਰਸਕਾਰ (National award) ਲਈ ਚੁਣੇ ਗਏ ਪੰਜਾਬ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲ ਦੇ ਅਧਿਆਪਕਾਂ ਦੀ ਚੋਣ ਨਾਲ ਸੂਬੇ ਦਾ ਮਾਣ ਵਧਿਆ ਹੈ।

ਜਿਕਰਯੋਗ ਹੈ ਕਿ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਨੇ ਸਾਲ 2024 ‘ਚ ਅਧਿਆਪਕ ਦਿਹਾੜੇ ‘ਤੇ ਦਿੱਤੇ ਜਾਣ ਵਾਲੇ ਕੌਮੀ ਅਧਿਆਪਕ ਪੁਰਸਕਾਰਾਂ ਦੀ ਸੂਚੀ ਅੱਜ ਜਾਰੀ ਕੀਤੀ ਹੈ | ਜਿਸ ‘ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਬਰਨਾਲਾ ਦੇ ਪੰਕਜ ਕੁਮਾਰ ਗੋਇਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਇੰਦਰਾ ਸਿੰਘ ਗੋਨਿਆਣਾ ਮੰਡੀ, ਬਠਿੰਡਾ ਦੇ ਰਜਿੰਦਰ ਸਿੰਘ ਦੀ ਚੋਣ ਹੋਈ ਹੈ।

Exit mobile version