Site icon TheUnmute.com

ਦੁਖਦਾਈ ਖ਼ਬਰ: ਮੈਲਬੋਰਨ ‘ਚ 2 ਬੱਚਿਆਂ ਦੀ ਮਾਂ ਹਰਜੀਤ ਕੌਰ ਦੀ ਇਲਾਜ ਦੌਰਾਨ ਹੋਈ ਮੌਤ

Melbourne

ਆਸਟ੍ਰੇਲੀਆ, 05 ਫਰਵਰੀ 2024: ਆਸਟ੍ਰੇਲੀਆ ਦੇ ਮੈਲਬੋਰਨ (Melbourne) ਇੱਕ ਹੋਰ ਦੁਖਦਾਈ ਖ਼ਬਰ ਸਾਹਮਣੇ ਆਈ ਹੈ | 2 ਬੱਚਿਆਂ ਦੀ ਮਾਂ 30 ਸਾਲਾ ਹਰਜੀਤ ਕੌਰ ਦੀ ਆਪਰੇਸ਼ਨ ਤੋਂ ਬਾਅਦ ਅਚਾਨਕ ਮੌਤ ਗਈ | ਹਰਜੀਤ ਕੌਰ 2 ਬੱਚਿਆਂ ਦੀ ਮਾਂ ਆਪਣੇ ਪਤੀ ਨਾਲ ਮੈਲਬੋਰਨ ਵਿੱਚ ਬਹੁਤ ਵਧੀਆ ਜਿੰਦਗੀ ਬਿਤਾਅ ਰਹੀ ਸੀ। ਪਰ ਜਿੰਦਗੀ ਦੇ ਵਿੱਚ ਅਚਾਨਕ ਆਏ ਮੋੜ ਨਾਲ ਸਾਰੇ ਪਰਿਵਾਰ ‘ਤੇ ਦੁੱਖ ਦਾ ਪਹਾੜ ਟੁੱਟ ਗਿਆ ।

ਮਿਲੀ ਜਾਣਕਾਰੀ ਮੁਤਾਬਕ ਹਰਜੀਤ ਕੌਰ ਨੂੰ ਜਦੋਂ ਪਤਾ ਲੱਗਿਆ ਕਿ ਉਹ ਦੁਬਾਰਾ ਤੋਂ ਗਰਭਵਤੀ ਹੈ, ਪਰ ਮੌਜੂਦਾ ਸਮੇਂ ਵਿੱਚ ਪਰਿਵਾਰ ਇਸ ਸਭ ਲਈ ਤਿਆਰ ਨਹੀਂ ਸੀ ਤੇ ਘਰਵਾਲੇ-ਘਰਵਾਲੀ ਨੇ ਰਜਾਮੰਦਗੀ ਨਾਲ ਗਰਭਪਾਤ ਕਰਵਾਉਣ ਦੀ ਸੋਚੀ। ਹੈਂਪਟਨ ਪਾਰਟਕ ਦੀ ਵੂਮੈਨਜ਼ ਕਲੀਨਿਕ ਵਿੱਚ ਹੋਇਆ ਆਪਰੇਸ਼ਨ ਠੀਕ ਰਿਹਾ, ਪਰ ਅਚਾਨਕ ਵਾਰਡ ਸ਼ਿਫਟ ਕਰਨ ਦੌਰਾਨ ਹਰਜੀਤ ਦੇ ਦਿਲਦੀ ਧੜਕਣ ਰੁੱਕ ਗਈ ਤੇ ਉਸਦੀ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਇੱਕ ਡਾਕਟਰ ਨੇ ਵੀ ਅਸਤੀਫਾ ਦਿੱਤਾ ਹੈ ਤੇ ਮਾਮਲੇ ਦੀ ਛਾਣਬੀਣ ਪੁਲਿਸ ਤੇ ਕੋਰੋਨਰ ਵਲੋਂ ਕੀਤੀ ਜਾ ਰਹੀ ਹੈ। ਦੂਜੇ ਪਾਸੇ ਹਰਜੀਤ ਦਾ ਘਰਵਾਲਾ ਇਸ ਵੇਲੇ ਪੂਰੀ ਤਰ੍ਹਾਂ ਟੁੱਟ ਗਿਆ ਹੈ, ਜਿਸਨੂੰ ਪਤਾ ਨਹੀਂ ਲੱਗ ਰਿਹਾ ਕਿ ਉਹ ਆਪਣੇ 4 ਸਾਲਾ ਤੇ 2 ਸਾਲਾ ਬੱਚੇ ਦਾ ਪਾਲਣ-ਪੋਸ਼ਣ ਕਿਵੇਂ ਕਰੇਗਾ। ਮ੍ਰਿਤਕ ਹਰਜੀਤ ਦੀ ਇੱਕ ਚੰਗੀ ਕੰਪਨੀ ਵਿੱਚ ਨੌਕਰੀ ਲੱਗੀ ਸੀ ਤੇ ਉਹ ਪਤੀ ਨਾਲ ਰੱਲਕੇ ਆਪਣਾ ਘਰ ਖ੍ਰੀਦਣ ਬਾਰੇ ਸੋਚ ਰਹੀ ਸੀ। ਹਸਪਤਾਲ ਪ੍ਰਸ਼ਾਸਨ (Melbourne) ਦਾ ਕਹਿਣਾ ਹੈ ਕਿ ਪਿਛਲੇ 20 ਸਾਲਾਂ ਤੋਂ ਐਸੀ ਘਟਨਾ ਉਹਨਾਂ ਨਹੀਂ ਵੇਖੀ। ਵਧੇਰੇ ਜਾਣਕਾਰੀ ਮੁਤਾਬਕ ਕੇਸ ਗਰਭਪਾਤ ਦਾ ਸੀ। ਮਾਮਲੇ ਦੀ ਜਾਂਚ ਕੋਰੋਨਰ ਦੀ ਤਰਫ਼ੋਂ ਕੀਤੀ ਜਾ ਰਹੀ ਹੈ।

Exit mobile version