July 7, 2024 6:03 am
ਹਰੀਸ਼ ਰਾਵਤ ਨੇ ਕੈਪਟਨ

ਹਰੀਸ਼ ਰਾਵਤ ਨੇ ਖੇਤੀ ਕਾਨੂੰਨਾਂ ਲਈ ਕੈਪਟਨ ਨੂੰ ਰਾਜਪਾਲ ਨਾਲ ਮੁਲਾਕਤ ਕਰਨ ਦੀ ਅਪੀਲ ਕੀਤੀ

ਚੰਡੀਗੜ੍ਹ, 1 ਸਤੰਬਰ 2021 : ਕਾਂਗਰਸ ਦੇ ਕਾਂਟੋਂ ਕਲੇਸ਼ ਨੂੰ ਹੱਲ ਕਰਨ ਦੇ ਲਈ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਵੱਲੋ ਬੈਠਕਾਂ ਦਾ ਦੌਰ ਲਗਾਤਰ ਜਾਰੀ ਹੈ | ਇਸੇ ਦੌਰਾਨ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ |

ਜਿਸ ਤੋਂ ਬਾਅਦ ਪ੍ਰੈਸ ਨਾਲ ਗੱਲਬਾਤ ਕੀਤੀ ਗਈ ਅਤੇ ਕਿਹਾ ਕਿ ਉਹਨਾਂ ਨੇ ਅੱਜ ਦੀ ਬੈਠਕ ‘ਚ ਨਸ਼ੇ ਅਤੇ ਬਿਜਲੀ ਦੇ ਮੁੱਦੇ ਨੂੰ ਲੈ ਕੇ ਗੱਲਬਾਤ ਕੀਤੀ ਹੈ  | ਕਿਸਾਨੀ ਮੁੱਦੇ ਬਾਰੇ ਗੱਲਬਾਤ ਕਰਦਿਆਂ ਹਰੀਸ਼ ਰਾਵਤ ਨੇ ਕਿਹਾ ਕਿ ਉਹਨਾਂ ਨੇ ਕੈਪਟਨ ਨੂੰ ਅਪੀਲ ਕੀਤੀ ਹੈ ਕਿ ਉਹ ਮੁੜ ਤੋਂ ਰਾਜਪਾਲ ਨਾਲ ਮੁਲਾਕਤ ਕਰਕੇ ਮਸਲਾ ਹੱਲ ਕਰਨ ਦੀ ਕੋਸ਼ਿਸ ਕਰਨ |

ਇਸ ਦੌਰਾਨ ਰਾਵਤ ਨੇ ਵੀ ਸਾਫ ਕੀਤਾ ਹੈ ਕਿ ਬਿਜਲੀ ਸਮਝੌਤੇ ਅਚਾਨਕ ਰੱਦ ਨਹੀਂ ਹੋ ਸਕਦੇ ਹਨ ਪਰ ਉਨ੍ਹਾਂ ਆਖਿਆ ਹੈ ਕਿ ਸਾਵਧਾਨੀ ਵਰਤ ਕੇ ਵੱਧ ਤੋਂ ਵੱਧ ਸਮਝੌਤੇ ਰੱਦ ਕੀਤੇ ਜਾਣਗੇ।