Site icon TheUnmute.com

ਖ਼ਰਾਬ ਫਾਰਮ ‘ਚ ਚੱਲ ਰਹੇ ਹਾਰਦਿਕ ਪੰਡਯਾ ਨੂੰ ਇੰਨੀ ਤਰਜੀਹ ਨਹੀਂ ਦੇਣੀ ਚਾਹੀਦੀ: ਇਰਫਾਨ ਪਠਾਨ

Hardik Pandya

ਚੰਡੀਗੜ੍ਹ, 27 ਅਪ੍ਰੈਲ 2024: ਸਾਬਕਾ ਭਾਰਤੀ ਆਲਰਾਊਂਡਰ ਇਰਫਾਨ ਪਠਾਨ ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪੰਡਯਾ (Hardik Pandya) ਦੇ ਖਰਾਬ ਪ੍ਰਦਰਸ਼ਨ ਤੋਂ ਕਾਫ਼ੀ ਨਾਰਾਜ਼ ਹਨ। ਉਨ੍ਹਾਂ ਕਿਹਾ ਕਿ ਭਾਰਤੀ ਕ੍ਰਿਕਟ ਨੂੰ ਹਾਰਦਿਕ ਪੰਡਯਾ ਨੂੰ ਕੌਮਾਂਤਰੀ ਪੱਧਰ ‘ਤੇ ਹਰਫ਼ਨਮੌਲਾ ਖਿਡਾਰੀ ਵਜੋਂ ਇੰਨੀ ਤਰਜੀਹ ਨਹੀਂ ਦੇਣੀ ਚਾਹੀਦੀ ਕਿਉਂਕਿ ਭਾਰਤੀ ਖਿਡਾਰੀ ਆਈਸੀਸੀ ਟੂਰਨਾਮੈਂਟਾਂ ‘ਚ ਪ੍ਰਭਾਵਿਤ ਕਰਨ ‘ਚ ਨਾਕਾਮ ਰਹੇ ਹਨ।

ਇਰਫਾਨ ਨੇ ਹਾਰਦਿਕ ਪੰਡਯਾ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਭਾਰਤੀ ਕ੍ਰਿਕਟ ਬੋਰਡ ਨੂੰ ਇਹ ਸਪੱਸ਼ਟ ਕਰਨਾ ਹੋਵੇਗਾ ਕਿ ਉਨ੍ਹਾਂ ਨੂੰ ਕਿੰਨੀ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਹਾਰਦਿਕ ਨੂੰ ਓਨੀ ਤਰਜੀਹ ਨਹੀਂ ਦਿੱਤੀ ਜਾਣੀ ਚਾਹੀਦੀ, ਜਿੰਨੀ ਉਨ੍ਹਾਂ ਨੂੰ ਮਿਲਦੀ ਹੈ ਕਿਉਂਕਿ ਹੁਣ ਤੱਕ ਅਸੀਂ ਉਸ ਦੀ ਮੌਜੂਦਗੀ ਵਿਚ ਵਿਸ਼ਵ ਕੱਪ ਨਹੀਂ ਜਿੱਤਿਆ ਹੈ।

ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਮੁੱਖ ਆਲਰਾਊਂਡਰ ਹੋ ਤਾਂ ਤੁਹਾਨੂੰ ਅੰਤਰਰਾਸ਼ਟਰੀ ਪੱਧਰ ‘ਤੇ ਅਜਿਹਾ ਪ੍ਰਦਰਸ਼ਨ ਕਰਨਾ ਹੋਵੇਗਾ। ਜਿੱਥੋਂ ਤੱਕ ਹਰਫਨਮੌਲਾ ਦਾ ਸਵਾਲ ਹੈ, ਹਾਰਦਿਕ ਨੇ ਅੰਤਰਰਾਸ਼ਟਰੀ ਪੱਧਰ ‘ਤੇ ਕੋਈ ਪ੍ਰਭਾਵ ਨਹੀਂ ਪਾਇਆ ਹੈ। ਅਸੀਂ ਸਿਰਫ ਉਸਦੀ ਸਮਰੱਥਾ ਬਾਰੇ ਸੋਚ ਰਹੇ ਹਾਂ।

ਹਾਰਦਿਕ ਪੰਡਯਾ (Hardik Pandya) ਆਈਪੀਐਲ 2024 ਵਿੱਚ ਖ਼ਰਾਬ ਫਾਰਮ ਨਾਲ ਜੂਝ ਰਿਹਾ ਹੈ। ਇਸ ਕਾਰਨ ਜੂਨ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਟੀਮ ‘ਚ ਉਸ ਦੇ ਸ਼ਾਮਲ ਹੋਣ ‘ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਇਹ ਗਲੋਬਲ ਟੂਰਨਾਮੈਂਟ ਆਈਪੀਐਲ ਦੇ ਮੌਜੂਦਾ ਸੀਜ਼ਨ ਤੋਂ ਤੁਰੰਤ ਬਾਅਦ ਅਮਰੀਕਾ ਅਤੇ ਵੈਸਟਇੰਡੀਜ਼ ਵਿੱਚ ਸ਼ੁਰੂ ਹੋਣਾ ਹੈ। ਇਸ ਦੇ ਲਈ ਆਉਣ ਵਾਲੇ ਕੁਝ ਦਿਨਾਂ ‘ਚ ਭਾਰਤੀ ਟੀਮ ਦਾ ਐਲਾਨ ਕੀਤਾ ਜਾ ਸਕਦਾ ਹੈ ਅਤੇ ਹਾਰਦਿਕ ਟੀਮ ‘ਚ ਜਗ੍ਹਾ ਦੇ ਦਾਅਵੇਦਾਰਾਂ ‘ਚੋਂ ਇਕ ਹੈ।

Exit mobile version