Site icon TheUnmute.com

Hardik Pandya: ਹਾਰਦਿਕ ਪੰਡਯਾ ਬਣੇ ਦੁਨੀਆ ਦੇ ਨੰਬਰ-1 ਆਲਰਾਊਂਡਰ

Hardik Pandya

ਚੰਡੀਗੜ੍ਹ, 03 ਜੁਲਾਈ 2024: ਟੀ-20 ਵਿਸ਼ਵ ਕੱਪ 2024 ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਕ੍ਰਿਕਟ ਖਿਡਾਰੀ ਹਾਰਦਿਕ ਪੰਡਯਾ (Hardik Pandya) ਦੁਨੀਆ ਦੇ ਨੰਬਰ-1 ਆਲਰਾਊਂਡਰ ਬਣ ਗਏ ਹਨ। ਹਾਰਦਿਕ ਹੁਣ ਆਈਸੀਸੀ ਦੁਆਰਾ ਤਾਜ਼ਾ ਅਪਡੇਟ ਕੀਤੀ ਹਰਫਨਮੌਲਾ ਰੈਂਕਿੰਗ ‘ਚ ਪਹਿਲੇ ਨੰਬਰ ‘ਤੇ ਪਹੁੰਚ ਗਿਆ ਹੈ। ਹਾਰਦਿਕ ਨੇ ਟੀ-20 ਵਿਸ਼ਵ ਕੱਪ ‘ਚ ਭਾਰਤ ਲਈ ਅਹਿਮ ਭੂਮਿਕਾ ਨਿਭਾਈ ਸੀ। ਹਾਰਦਿਕ ਨੇ 144 ਦੌੜਾਂ ਬਣਾਈਆਂ ਜਿਸ ‘ਚ ਉਸ ਦਾ ਸਟ੍ਰਾਈਕ ਰੇਟ 150 ਤੋਂ ਜ਼ਿਆਦਾ ਰਿਹਾ ਅਤੇ ਹਾਰਦਿਕ ਨੇ ਸ਼ਾਨਦਾਰ ਪ੍ਰਦਰਸ਼ਨ ਦਿਖਾ ਕੇ ਭਾਰਤ ਨੂੰ ਦੂਜੀ ਵਾਰ ਟੀ-20 ਦਾ ਜੇਤੂ ਬਣਾਉਣ ‘ਚ ਅਹਿਮ ਭੂਮਿਕਾ ਨਿਭਾਈ।

ਦਰਅਸਲ ਟੀ-20 ਵਿਸ਼ਵ ਕੱਪ 2024 ਦੇ ਫਾਈਨਲ ‘ਚ ਹਾਰਦਿਕ (Hardik Pandya) ਨੇ ਕਲਾਸੇਨ ਨੂੰ ਅਜਿਹੇ ਸਮੇਂ ਪਵੇਲੀਅਨ ਦਾ ਰਸਤਾ ਦਿਖਾਇਆ, ਜਦੋਂ ਭਾਰਤੀ ਟੀਮ ਵਿਕਟ ਦੀ ਤਲਾਸ਼ ‘ਚ ਸੀ। ਇੰਨਾ ਹੀ ਨਹੀਂ ਹਾਰਦਿਕ ਨੇ 20ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਡੇਵਿਡ ਮਿਲਰ ਨੂੰ ਆਊਟ ਕਰਕੇ ਭਾਰਤ ਨੂੰ ਵਿਸ਼ਵ ਚੈਂਪੀਅਨ ਬਣਾਇਆ।

Exit mobile version