Site icon TheUnmute.com

ਹਰਭਜਨ ਸਿੰਘ ਈਟੀਓ ਨੇ ਲੋਕ ਨਿਰਮਾਣ ਵਿਭਾਗ ‘ਚ 15 ਉਮੀਦਵਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ

Harbhajan Singh ETO

ਚੰਡੀਗੜ੍ਹ, 12 ਜੁਲਾਈ 2024: ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ (Harbhajan Singh ETO) ਨੇ ਅੱਜ ਨਿਰਮਾਣ ਵਿਭਾਗ ‘ਚ 15 ਨਵ-ਨਿਯੁਕਤ ਉਮੀਦਵਾਰਾਂ ਨੂੰ ਤਰਸ ਦੇ ਅਧਾਰ ਦੇ ਨਿਯੁਕਤੀ ਪੱਤਰ ਸੌਂਪੇ ਗਏ ਹਨ | ਇਨ੍ਹਾਂ ‘ਚ ਤਿੰਨ ਉਮੀਦਵਾਰ ਗਰੁੱਪ-ਸੀ ਅਤੇ 12 ਉਮੀਦਵਾਰ ਗਰੁੱਪ-ਡੀ ਵਾਲੇ ਹਨ |

ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਹੁਣ ਤੱਕ ਵਿਭਾਗ (Public Works Department) ‘ਚ 596 ਕਰਮਚਾਰੀਆਂ ਨੂੰ ਭਰਤੀ ਕੀਤਾ ਗਿਆ ਹੈ | ਇਨ੍ਹਾਂ ‘ਚ ਗਰੁੱਪ-ਏ ‘ਚ 25, ਗਰੁੱਪ-ਬੀ ‘ਚ 229, ਗਰੁੱਪ-ਸੀ ‘ਚ 289 ਅਤੇ ਗਰੁੱਪ-ਡੀ ‘ਚ 53 ਕਰਮਚਾਰੀ ਸ਼ਾਮਲ ਹਨ | ਹੁਣ ਤੱਕ ਨਵੇਂ ਮੁਲਾਜ਼ਮਾਂ ਦੀ ਕੁੱਲ ਗਿਣਤੀ 611 ਹੋ ਗਈ ਹੈ | ਉਨ੍ਹਾਂ ਕਿਹਾ ਕਿ ਹਾਲ ‘ਚ ਹੋਈਆਂ ਤਰੱਕੀਆਂ ਕਾਰਨ ਵਿਭਾਗ ਦੀਆਂ ਖਾਲੀ ਅਸਾਮੀਆਂ ਨੂੰ ਛੇਤੀ ਭਰਿਆ ਜਾਵੇਗਾ |

Exit mobile version