Site icon TheUnmute.com

ਧੀ ਦੇ ਵਿਆਹ ਬਾਰੇ ਝੂਠੀਆਂ ਖਬਰਾਂ ਫੈਲਣ ਤੋਂ ਬਾਅਦ ਹਰਭਜਨ ਮਾਨ ਦਾ ਬਿਆਨ, ਸਾਰੀਆਂ ਖਬਰਾਂ ਝੂਠੀਆਂ ਹਨ

harbhajan mann

ਚੰਡੀਗੜ੍ਹ, 1 ਮਾਰਚ 2025- ਪੰਜਾਬੀ ਗਾਇਕ ਪ੍ਰਸਿੱਧ ਹਰਭਜਨ ਮਾਨ (harbbhajan maan) ਦੇ ਵਲੋਂ ਇੱਕ ਯੂ-ਟਿਊਬ ਚੈਨਲ ਨੂੰ ਲੀਗਲ ਨੋਟਿਸ ਜਾਰੀ ਕੀਤਾ ਗਿਆ ਹੈ। ਦੱਸ ਦੇਈਏ ਕਿ ਮਾਨ ਦਾ ਦੋਸ਼ ਹੈ ਕਿ ‘ ਇਕ ਨਿੱਜੀ ਚੈਨਲ 142’ ਨਾਮ ਦੇ ਯੂਟਿਊਬ ਚੈਨਨ (youtube channel) ਵਲੋਂ ਹਰਭਜਨ ਮਾਨ ਦੀ ਧੀ ਬਾਰੇ ਝੂਠੀ ਅਤੇ ਅਪਮਾਨਜਨਕ ਖ਼ਬਰ ਚਲਾਈ ਗਈ ਹੈ| ਜਿਸ ਕਾਰਨ ਉਨ੍ਹਾਂ ਦੇ ਪਰਿਵਾਰ ਤੇ ਮਾਨਸਿਕ ਤੇ ਮਾਨਸਿਕ ਪੱਖੋਂ ਬੁਰੀ ਤਰ੍ਹਾਂ ਪ੍ਰਭਾਵ ਪਿਆ ਹੈ।

ਜਾਣਕਾਰੀ ਮੁਤਾਬਿਕ ਦੱਸ ਦੇਈਏ ਕਿ ਹਰਭਜਨ ਮਾਨ ਨੇ ਦੱਸਿਆ ਹੈ ਕਿ ਉਹ ਆਪਣੇ ਪਰਿਵਾਰ ਦੇ ਖਿਲਾਫ਼ ਚਲਾਈਆਂ ਜਾ ਰਹੀਆਂ ਅਜਿਹੀਆਂ ਖ਼ਬਰਾਂ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ, ਅਤੇ ਹੁਣ ਉਨ੍ਹਾਂ ਨੇ ਇਸ ਨਿੱਜੀ ਚੈਨਲ ਦੇ ਖਿਲਾਫ ਲੀਗਲ ਨੋਟਿਸ ਭੇਜ ਦਿੱਤਾ ਹੈ।ਉਥੇ ਹੀ ਮਾਨ ਨੇ ਪੁਲਿਸ ਪ੍ਰਸਾਸ਼ਨ ਤੋਂ ਉਕਤ ਚੈਨਲ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।ਦੱਸ ਦੇਈਏ ਕਿ ਮਾਨ ਨੇ ਆਪਣੇ ਸੋਸ਼ਲ ਮੀਡਿਆ ਅਕਾਊਂਟ ਦੇ ਉੱਤੇ ਵੀ ਇਸ ਬਾਰੇ ਪੋਸਟ ਸਾਂਝੀ ਕੀਤੀ ਹੈ|

ਮਾਨ ਨੇ ਲਿਖਿਆ- 142 ਅਤੇ ਕੁੱਝ ਹੋਰ ਯੂ-ਟਿਊਬ ਚੈਨਲਜ਼ ਤੇ ਇੰਸਟਾਗ੍ਰਾਮ ਹੈਂਡਲਜ਼ (instagram handles)  ਵੱਲੋਂ ਮੇਰੀ ਧੀ ਬਾਰੇ ਬਿਲਕੁਲ ਝੂਠੀ ਅਤੇ ਅਪਮਾਨਜਨਕ ਖ਼ਬਰ ਫੈਲਾਈ ਗਈ ਹੈ। ਕਿਸੇ ਦੀ ਵੀ ਧੀ ਜਾਂ ਪੁੱਤਰ ਬਾਰੇ ਝੂਠੀ ਜਾਂ ਗ਼ਲਤ ਖ਼ਬਰ ਫੈਲਾਉਣਾ ਅਨੈਤਿਕ ਕਾਰਜ ਹੈ। ਅਜਿਹਾ ਕਰਨ ਨਾਲ਼ ਧੀ ਜਾਂ ਪੁੱਤਰ ਸਮੇਤ ਉਸਦੇ ਪਰਿਵਾਰ ਅਤੇ ਸੰਬੰਧਿਤ ਧਿਰਾਂ ਮਾਨਸਿਕ ਤੇ ਸਰੀਰਿਕ ਪੱਖੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀਆਂ ਹਨ।

ਮੈਂ ਹਮੇਸ਼ਾ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਖੜ੍ਹਾ ਹਾਂ। ਮੇਰੀ ਧੀ ਬਾਰੇ ਝੂਠੀ ਖ਼ਬਰ ਫੈਲਾਉਣ ਵਾਲਿਆਂ ਖ਼ਿਲਾਫ਼ ਮੈਂ ਕ਼ਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮੈਂ ਇਹ ਆਸ ਕਰਦਾ ਹਾਂ ਕਿ ਮੇਰੀ ਇਹ ਕਾਰਵਾਈ ਉਹਨਾਂ ਮੰਦੇ ਇਰਾਦੇ ਵਾਲ਼ੇ ਲੋਕਾਂ ਲਈ ਇੱਕ ਸਬਕ ਹੋਵੇਗੀ, ਜੋ ਪਰਿਵਾਰ (family) ਅਤੇ ਰਿਸ਼ਤਿਆਂ ਦੀ ਪਵਿੱਤਰਤਾ ਨੂੰ ਨਾ ਤਾਂ ਮਹਿਸੂਸ ਕਰਦੇ ਨੇ ਅਤੇ ਨਾ ਹੀ ਸਮਝਦੇ ਹਨ।

Read More: ਫਰਾਹ ਖਾਨ ਨੇ ਹੋਲੀ ਨੂੰ ਦੱਸਿਆ ਛਪਰੀਆਂ ਦਾ ਤਿਉਹਾਰ, ਅਪਰਾਧਿਕ ਸ਼ਿਕਾਇਤ ਦਰਜ

Exit mobile version