ਚੰਡੀਗੜ੍ਹ 15 ਨਵੰਬਰ 2022: ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਨੂੰ ਲੈ ਕੇ ਇਕ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਹਾਲ ਹੀ ‘ਚ ਹਰਭਜਨ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਗੁਰਦੁਆਰਾ ਸਾਹਿਬ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨਾਲ ਉਨ੍ਹਾਂ ਨੇ ਇਕ ਵੱਡੀ ਕੈਪਸ਼ਨ ਵੀ ਲਿਖੀ ਹੈ, ਜਿਸ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਚਿੰਤਾ ਨੂੰ ਵਧਾ ਦਿੱਤਾ। ਹਰਭਜਨ ਮਾਨ ਨੇ ਆਪਣੀ ਪੋਸਟ ਨੂੰ ਸਾਂਝਾ ਕਰਦਿਆਂ ਲਿਖਿਆ ਹੈ, ”ਸ਼ੁਕਰਾਨਾ ਮੇਰੇ ਮਾਲਿਕ ਦਾ ਤਕਰੀਬਨ ਢਾਈ ਹਫ਼ਤੇ, ਚਿਕਨ ਗੁਣੀਆਂ , ਡੇਂਗੂੰ ਵਰਗੀਆਂ ਹੱਢ ਭੰਨ ਅਲਾਹਮਤਾਂ (ਬੀਮਾਰੀਆਂ) ਨਾਲ ਵਾਹ ਪਿਆ। ਮੇਰੇ ਗੁਰੂ, ਮੇਰਾ ਦੀਨ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਸਮੂੰਹ ਸਿੰਘ ਸ਼ਹੀਦਾਂ ਦੀ ਕਿਰਪਾ, ਬਖ਼ਸ਼ਿਸ਼ ਬਦੌਲਤ ਹੁਣ ਬਿਲਕੁੱਲ ਠੀਕ ਹਾਂ ਜੀ। ਮੇਰਾ ਪਰਿਵਾਰ ਤੇ ਮੈਂ ਹਮੇਸ਼ਾਂ ਪੰਜਾਬੀਆਂ ਦੇ ਰਿਣੀ। ਗੁਰੂ ਚਰਨਾਂ ‘ਚ ਸਰਬੱਤ ਦੇ ਭਲੇ ਦੀ ਅਰਦਾਸ। ਆਪਣਾ ਖਿਆਲ ਰੱਖੋ ਜੀ। ਹਮੇਸ਼ਾਂ ਤੁਹਾਡੀਆਂ ਆਸੀਸਾਂ, ਦੁਆਵਾਂ ‘ਚ ਜਿਊਂਦਾ, ਤੁਹਾਡਾ ਆਪਣਾ
ਹਰਭਜਨ ।”
ਨਵੰਬਰ 23, 2024 9:17 ਪੂਃ ਦੁਃ