Site icon TheUnmute.com

BJP ਨੇ ਕੈਬਨਿਟ ਮੰਤਰੀ ਹਰਕ ਸਿੰਘ ਰਾਵਤ ਨੂੰ ਕੈਬਨਿਟ ‘ਚੋਂ ਕੀਤਾ ਬਰਖਾਸਤ

Harak Singh Rawat

ਚੰਡੀਗੜ੍ਹ 17 ਜਨਵਰੀ 2022: ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਹਰਕ ਸਿੰਘ ਰਾਵਤ (Harak Singh Rawat) ਦਾ ਪਾਰਟੀ ਤੋਂ ਬਾਹਰ ਹੋਣਾ ਪਾਰਟੀ ਲਈ ਵੱਡਾ ਝਟਕਾ ਹੈ| ਉੱਤਰਾਖੰਡ (Uttarakhand) ‘ਚ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਭਾਜਪਾ ਨੇ ਵੱਡੀ ਕਾਰਵਾਈ ਕਰਦੇ ਹੋਏ ਕੈਬਨਿਟ ਮੰਤਰੀ ਹਰਕ ਸਿੰਘ ਰਾਵਤ ਨੂੰ ਧਾਮੀ ਕੈਬਨਿਟ ‘ਚੋਂ ਬਰਖਾਸਤ ਕਰ ਦਿੱਤਾ ਹੈ। ਹਰਕ ਸਿੰਘ ਰਾਵਤ ਦੀ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਵੀ 6 ਸਾਲ ਲਈ ਖਤਮ ਕਰ ਦਿੱਤੀ ਗਈ ਹੈ। ਕੁਝ ਦਿਨ ਪਹਿਲਾਂ ਵੀ ਹਰਕ ਸਿੰਘ ਰਾਵਤ ਵੱਲੋਂ ਉਤਰਾਖੰਡ ਦੀ ਧਾਮੀ ਸਰਕਾਰ ਦੇ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਦੀਆਂ ਖਬਰਾਂ ਕਾਰਨ ਕਾਫੀ ਹੰਗਾਮਾ ਹੋਇਆ ਸੀ, ਪਰ ਪਾਰਟੀ ਨੇ ਉਦੋਂ ਉਨ੍ਹਾਂ ਨੂੰ ਮਨਾ ਲਿਆ ਸੀ।

ਹਰਕ ਸਿੰਘ ਰਾਵਤ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਆਪਣੇ ਤੋਂ ਇਲਾਵਾ ਆਪਣੀ ਨੂੰਹ ਲਈ ਵੀ ਟਿਕਟਾਂ ਦੀ ਮੰਗ ਕਰ ਰਹੇ ਸਨ। ਇਸ ਤੋਂ ਇਲਾਵਾ ਉਹ ਕੁਝ ਹੋਰ ਸਮਰਥਕਾਂ ‘ਤੇ ਵੀ ਟਿਕਟਾਂ ਲੈਣ ਲਈ ਦਬਾਅ ਬਣਾ ਰਹੇ ਸਨ।ਰਾਵਤ ਕਾਂਗਰਸ ‘ਚ ਸ਼ਾਮਲ ਹੋਣ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਹਰਕ ਸਿੰਘ ਰਾਵਤ ਦੇ ਨਾਲ ਪਾਰਟੀ ਦੇ ਕੁਝ ਹੋਰ ਵੱਡੇ ਨੇਤਾ ਅਤੇ ਭਾਜਪਾ ਦੇ ਵਿਧਾਇਕ ਵੀ ਕਾਂਗਰਸ ‘ਚ ਸ਼ਾਮਲ ਹੋ ਸਕਦੇ ਹਨ। ਰਾਵਤ ਨੇ ਏਐਨਆਈ ਨੂੰ ਦੱਸਿਆ ਕਿ ਉੱਤਰਾਖੰਡ ਵਿੱਚ ਕਾਂਗਰਸ ਪੂਰਨ ਬਹੁਮਤ ਨਾਲ ਆ ਰਹੀ ਹੈ।

ਹਰਕ ਸਿੰਘ ਰਾਵਤ ਨੇ ਅੱਜ ਤਕ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸੂਬੇ ਵਿਚ ਕਾਂਗਰਸ ਨੂੰ ਲਿਆਉਣ ਲਈ ਸਖ਼ਤ ਮਿਹਨਤ ਕਰਨਗੇ। ਉਨ੍ਹਾਂ ਕਿਹਾ ਕਿ ਭਾਜਪਾ ‘ਚ ਹੰਕਾਰ ਆ ਗਿਆ ਹੈ। ਰਾਵਤ ਨੇ ਕਿਹਾ ਕਿ ਹਰੀਸ਼ ਰਾਵਤ ਉੱਤਰਾਖੰਡ ਦੇ ਵੱਡੇ ਨੇਤਾ ਹਨ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਗਣੇਸ਼ ਗੋਦਿਆਲ ਉਨ੍ਹਾਂ ਦੇ ਛੋਟੇ ਭਰਾ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਜਿੱਥੇ ਵੀ ਚੋਣ ਲੜੇਗੀ, ਉਹ ਲੜਨਗੇ ।ਹਰਕ ਸਿੰਘ ਰਾਵਤ ਅਣਵੰਡੇ ਉੱਤਰ ਪ੍ਰਦੇਸ਼ ਦੇ ਸਮੇਂ ਵੀ ਮੰਤਰੀ ਰਹੇ ਸਨ। ਹਰਕ ਸਿੰਘ ਰਾਵਤ ਉੱਤਰਾਖੰਡ ਦੇ ਵੱਡੇ ਨੇਤਾ ਹਨ ਅਤੇ ਨਿਸ਼ਚਿਤ ਤੌਰ ‘ਤੇ ਗੜ੍ਹਵਾਲ ਖੇਤਰ ਵਿਚ ਉਨ੍ਹਾਂ ਦੇ ਜਾਣ ਨਾਲ ਕੁਝ ਸੀਟਾਂ ‘ਤੇ ਭਾਜਪਾ ਨੂੰ ਸਿਆਸੀ ਨੁਕਸਾਨ ਹੋ ਸਕਦਾ ਹੈ। ਕੁਝ ਮਹੀਨੇ ਪਹਿਲਾਂ ਕੈਬਨਿਟ ਮੰਤਰੀ ਯਸ਼ਪਾਲ ਆਰੀਆ ਅਤੇ ਉਨ੍ਹਾਂ ਦੇ ਪੁੱਤਰ ਸੰਜੀਵ ਆਰੀਆ, ਜੋ ਕਾਂਗਰਸ ਛੱਡ ਕੇ ਭਾਜਪਾ ਵਿੱਚ ਆਏ ਸਨ, ਨੇ ਵੀ ਭਾਜਪਾ ਛੱਡ ਦਿੱਤੀ ਸੀ।

Exit mobile version