Site icon TheUnmute.com

Haldwani: ਸੁਪਰੀਮ ਕੋਰਟ ਵਲੋਂ ਬਨਭੁਲਪੁਰਾ ਦੇ 4000 ਪਰਿਵਾਰਾਂ ਨੂੰ ਵੱਡੀ ਰਾਹਤ, ਘਰਾਂ ‘ਤੇ ਨਹੀਂ ਚੱਲੇਗਾ ਬੁਲਡੋਜ਼ਰ

Retired judges

ਚੰਡੀਗੜ੍ਹ 05 ਜਨਵਰੀ 2023: ਉੱਤਰਖੰਡ ਦੇ ਜ਼ਿਲ੍ਹੇ ਹਲਦਵਾਨੀ (Haldwani) ਦੇ ਬਨਭੁਲਪੁਰਾ ‘ਚ 4000 ਤੋਂ ਵੱਧ ਘਰਾਂ ‘ਤੇ ਬੁਲਡੋਜ਼ਰ ਚਲਾਉਣ ‘ਤੇ ਸੁਪਰੀਮ ਕੋਰਟ ਨੇ ਰੋਕ ਲਗਾ ਦਿੱਤੀ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਉੱਤਰਾਖੰਡ ਸਰਕਾਰ ਅਤੇ ਰੇਲਵੇ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।

ਇਸਦੇ ਨਾਲ ਹੀ ਮਾਮਲੇ ਦੀ ਅਗਲੀ ਸੁਣਵਾਈ 7 ਫਰਵਰੀ ਨੂੰ ਹੋਵੇਗੀ। ਸੁਪਰੀਮ ਕੋਰਟ ਨੇ ਸੱਤ ਦਿਨਾਂ ਅੰਦਰ ਕਬਜ਼ੇ ਹਟਾਉਣ ਦੇ ਹੁਕਮਾਂ ’ਤੇ ਵੀ ਸਵਾਲ ਉਠਾਏ ਹਨ। ਅਦਾਲਤ ਨੇ ਕਿਹਾ ਕਿ ਇਸ ਮਾਮਲੇ ਵਿੱਚ ਮਨੁੱਖੀ ਪਹਿਲੂ ਨੂੰ ਵੀ ਧਿਆਨ ਵਿੱਚ ਰੱਖਣਾ ਹੋਵੇਗਾ। ਅਦਾਲਤ ਦੇ ਹੁਕਮਾਂ ਨਾਲ 50 ਹਜ਼ਾਰ ਤੋਂ ਵੱਧ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ | ਅਦਾਲਤ ਨੇ ਬਹਿਸ ਦੌਰਾਨ ਕਿਹਾ ਕਿ ਇਹ ਮਨੁੱਖਤਾਵਾਦੀ ਮਾਮਲਾ ਹੈ। ਇਸ ਮਾਮਲੇ ਦਾ ਕੋਈ ਸਾਰਥਿਕ ਹੱਲ ਲੱਭਣ ਦੀ ਲੋੜ ਹੈ।

ਹਲਦਵਾਨੀ (Haldwani)  ਦਾ ਇਲਾਕਾ ਜਿੱਥੇ ਕਬਜ਼ਿਆਂ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਇਹ ਲਗਭਗ 2.19 ਕਿਲੋਮੀਟਰ ਲੰਬੀ ਰੇਲਵੇ ਲਾਈਨ ਦਾ ਖੇਤਰ ਹੈ। ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੇਲ ਲਾਈਨ ਤੋਂ 400 ਫੁੱਟ ਤੋਂ ਲੈ ਕੇ 820 ਫੁੱਟ ਚੌੜਾਈ ਤੱਕ ਕਬਜ਼ੇ ਹਨ। ਰੇਲਵੇ ਕਰੀਬ 78 ਏਕੜ ਜ਼ਮੀਨ ‘ਤੇ ਕਬਜ਼ਾ ਕਰਨ ਦਾ ਦਾਅਵਾ ਕਰ ਰਿਹਾ ਹੈ।

ਕਬਜ਼ੇ ਵਾਲੀ ਜ਼ਮੀਨ ਵਿੱਚ ਪੰਜ ਸਰਕਾਰੀ ਸਕੂਲ, 11 ਪ੍ਰਾਈਵੇਟ ਸਕੂਲ, ਇੱਕ ਮੰਦਰ, ਇੱਕ ਮਸਜਿਦ, ਇੱਕ ਮਦਰੱਸਾ ਅਤੇ ਇੱਕ ਪਾਣੀ ਦੀ ਟੈਂਕੀ ਦੇ ਨਾਲ-ਨਾਲ ਇੱਕ ਸਰਕਾਰੀ ਸਿਹਤ ਕੇਂਦਰ ਵੀ ਸ਼ਾਮਲ ਹੈ। ਜਿਨ੍ਹਾਂ ਇਲਾਕਿਆਂ ‘ਚ ਬੁਲਡੋਜ਼ਰ ਲਾਏ ਜਾਣੇ ਹਨ, ਉਨ੍ਹਾਂ ‘ਚ ਢੋਲਕ ਬਸਤੀ, ਗਫੂਰ ਬਸਤੀ, ਲਾਈਨ ਨੰਬਰ 17, ਨਵੀਂ ਬਸਤੀ, ਇੰਦਰਾਨਗਰ ਛੋਟੀ ਰੋਡ, ਇੰਦਰਨਗਰ ਮਾੜੀ ਰੋਡ ਸ਼ਾਮਲ ਹਨ।

Exit mobile version