Site icon TheUnmute.com

ਮਾਲਦੀਵ ‘ਚ ਭਾਰਤੀ ਫੌਜੀ ਮੁਲਾਜ਼ਮਾਂ ਦੀ ਥਾਂ HAL ਦੇ ਕਰਮਚਾਰੀਆਂ ਨੇ ਲਈ

Maldives

ਚੰਡੀਗੜ੍ਹ, 11 ਮਈ 2024: ਮੁਹੰਮਦ ਮੁਈਜ਼ੂ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਭਾਰਤ ਅਤੇ ਮਾਲਦੀਵ (Maldives) ਦੇ ਰਿਸ਼ਤਿਆਂ ਵਿੱਚ ਉਥਲ-ਪੁਥਲ ਸ਼ੁਰੂ ਹੋ ਗਈ ਹੈ। ਇਸ ਦੌਰਾਨ ਮਾਲਦੀਵ ਦੇ ਵਿਦੇਸ਼ ਮੰਤਰੀ ਨੇ ਦੱਸਿਆ ਕਿ ਭਾਰਤੀ ਫੌਜੀ ਮੁਲਾਜ਼ਮਾਂ ਦੀ ਥਾਂ ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ ਦੇ ਸਿਵਲ ਮੁਲਾਜ਼ਮਾਂ ਨੇ ਲੈ ਲਈ ਹੈ |

ਇੱਕ ਦਿਨ ਪਹਿਲਾਂ ਮਾਲਦੀਵ (Maldives) ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੇ ਕਿਹਾ ਸੀ ਕਿ ਭਾਰਤ ਨੇ ਤੈਅ ਸਮੇਂ ਤੋਂ ਪਹਿਲਾਂ ਆਪਣੇ ਸਾਰੇ ਫੌਜੀਆਂ ਨੂੰ ਵਾਪਸ ਬੁਲਾ ਲਿਆ ਹੈ। ਦਰਅਸਲ, ਮੁਈਜ਼ੂ ਸਰਕਾਰ ਨੇ ਭਾਰਤੀ ਫੌਜੀ ਜਵਾਨਾਂ ਦੀ ਵਾਪਸੀ ਲਈ 10 ਮਈ ਦੀ ਸਮਾਂ ਸੀਮਾ ਤੈਅ ਕੀਤੀ ਸੀ। ਰਾਸ਼ਟਰਪਤੀ ਮੁਈਜ਼ੂ ਨੂੰ ਚੀਨ ਪੱਖੀ ਆਗੂ ਵਜੋਂ ਦੇਖਿਆ ਜਾਂਦਾ ਹੈ। ਪਿਛਲੇ ਸਾਲ ਰਾਸ਼ਟਰਪਤੀ ਚੋਣ ਪ੍ਰਚਾਰ ਦੌਰਾਨ ਮੁਈਜ਼ੂ ਦਾ ਮੁੱਖ ਵਾਅਦਾ ਮਾਲਦੀਵ ਵਿੱਚ ਤਾਇਨਾਤ 90 ਭਾਰਤੀ ਫੌਜ ਦੇ ਜਵਾਨਾਂ ਨੂੰ ਵਾਪਸ ਭੇਜਣਾ ਸੀ।

ਵੀਰਵਾਰ ਨੂੰ ਇੱਕ ਮੀਡੀਆ ਬ੍ਰੀਫਿੰਗ ਵਿੱਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤੀ ਫੌਜ ਦਾ ਪਹਿਲਾ ਅਤੇ ਦੂਜਾ ਜੱਥਾ ਭਾਰਤ ਪਹੁੰਚ ਗਿਆ ਹੈ। ਹੁਣ ਤਕਨੀਕੀ ਕਰਮਚਾਰੀ ਤਿੰਨ ਹਵਾਬਾਜ਼ੀ ਪਲੇਟਫਾਰਮਾਂ ਦੇ ਸੰਚਾਲਨ ਦੀ ਦੇਖਭਾਲ ਕਰਨਗੇ। ਇਹ ਉਦੋਂ ਹੋਇਆ ਜਦੋਂ ਮਾਲਦੀਵ ਦੇ ਵਿਦੇਸ਼ ਮੰਤਰੀ ਮੂਸਾ ਜਮੀਰ ਭਾਰਤ ਦੌਰੇ ‘ਤੇ ਆਏ ਸਨ। ਇਸ ਦੌਰਾਨ ਉਨ੍ਹਾਂ ਨੇ ਭਾਰਤ ਦੇ ਵਿਦੇਸ਼ ਮੰਤਰੀ ਸ. ਜੈਸ਼ੰਕਰ ਨਾਲ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਵਿਚਾਲੇ ਦੁਵੱਲੇ ਸਬੰਧਾਂ ਅਤੇ ਖੇਤਰੀ ਸੁਰੱਖਿਆ ਮੁੱਦਿਆਂ ‘ਤੇ ਚਰਚਾ ਹੋਈ।

Exit mobile version