July 4, 2024 11:56 pm
Supreme Court

Gyanvapi Case: ਸੁਪਰੀਮ ਕੋਰਟ ਨੇ ਮਸਜਿਦ ‘ਚ ਸ਼ਿਵਲਿੰਗ ਨੂੰ ਸੁਰੱਖਿਅਤ ਰੱਖਣ ਦੇ ਹੁਕਮਾਂ ਨੂੰ ਰੱਖਿਆ ਬਰਕਰਾਰ

ਚੰਡੀਗੜ੍ਹ 11 ਨਵੰਬਰ 2022: ਸੁਪਰੀਮ ਕੋਰਟ ਵਲੋਂ ਅੱਜ ਗਿਆਨਵਾਪੀ ਮਸਜਿਦ ਮਾਮਲੇ (Gyanvapi Masjid case) ’ਤੇ ਸੁਣਵਾਈ ਕਰਦਿਆਂ ਮਸਜਿਦ ਪਰਿਸਰ ’ਚ ਸਥਿਤ ਸ਼ਿਵਲਿੰਗ ਨੂੰ ਸੁਰੱਖਿਅਤ ਰੱਖਣ ਦੇ ਹੁਕਮਾਂ ਨੂੰ ਆਪਣੇ ਅਗਲੇ ਹੁਕਮਾਂ ਤੱਕ ਵਧਾ ਦਿੱਤਾ ਹੈ। ਹਿੰਦੂ ਪੱਖ ਦੇ ਵਕੀਲ ਨੇ ਦੱਸਿਆ ਕਿ ਅਦਾਲਤ ਨੇ ਮੁਸਲਿਮ ਪੱਖ ਦੀ ਇਕ ਪਟੀਸ਼ਨ ਦਾ ਜਵਾਬ ਦੇਣ ਲਈ ਸਾਨੂੰ ਤਿੰਨ ਹਫ਼ਤਿਆਂ ਦਾ ਸਮਾਂ ਦਿੱਤਾ ਹੈ।

ਸੁਪਰੀਮ ਕੋਰਟ (Supreme Court) ਨੇ ਹਿੰਦੂ ਪੱਖ ਨੂੰ ਗਿਆਨਵਾਪੀ ਵਿਵਾਦ ਕੇਸ ਸੰਬੰਧੀ ਵਾਰਾਣਸੀ ਦੇ ਜ਼ਿਲ੍ਹਾ ਜੱਜ ਅੱਗੇ ਅਰਜ਼ੀ ਦੇਣ ਦੀ ਇਜਾਜ਼ਤ ਦਿੱਤੀ ਹੈ। ਇਸ ਤੋਂ ਪਹਿਲਾਂ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ‘ਸ਼ਿਵਲਿੰਗ’ ਦੀ ਸੁਰੱਖਿਆ ਦਾ ਹੁਕਮ ਦਿੱਤਾ ਸੀ। ਅੱਜ ਇਹੀ ਹੁਕਮ ਅਗਲੇ ਫੈਸਲੇ ਤੱਕ ਬਰਕਰਾਰ ਰੱਖਿਆ ਗਿਆ ਹੈ। ਸੁਪਰੀਮ ਕੋਰਟ ਨੇ ਸ਼ਿਵਲਿੰਗ ਨੂੰ ਸੁਰੱਖਿਅਤ ਰੱਖਣ ਦੀ ਸਮਾਂ ਸੀਮਾ 12 ਨਵੰਬਰ ਤੱਕ ਵਧਾਉਣ ਦੀ ਪਟੀਸ਼ਨ ‘ਤੇ ਸੁਣਵਾਈ ਦੌਰਾਨ ਦਿੱਤਾ ਹੈ ।