ਚੰਡੀਗੜ੍ਹ 14 ਅਕਤੂਬਰ 2022: ਉੱਤਰ ਪ੍ਰਦੇਸ਼ ਸਥਿਤ ਵਾਰਾਣਸੀ ਦੀ ਗਿਆਨਵਾਪੀ ਮਸਜਿਦ (Gyanvapi Masjid) ਮਾਮਲੇ ‘ਤੇ ਜ਼ਿਲ੍ਹਾ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ ਹੈ। ਗਿਆਨਵਾਪੀ ‘ਚ ਮਿਲੇ ਕਥਿਤ ਤੌਰ ‘ਤੇ ਸ਼ਿਵਲਿੰਗ ਦੀ ਕਾਰਬਨ ਡੇਟਿੰਗ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਹਿੰਦੂ ਪੱਖ ਨੇ ਸ਼ਿਵਲਿੰਗ ਦੀ ਕਾਰਬਨ ਡੇਟਿੰਗ ਦੀ ਮੰਗ ਕੀਤੀ ਸੀ, ਜਿਸ ਨੂੰ ਜ਼ਿਲ੍ਹਾ ਜੱਜ ਅਜੈ ਕ੍ਰਿਸ਼ਨ ਵਿਸ਼ਵੇਸ਼ ਦੀ ਅਦਾਲਤ ਨੇ ਰੱਦ ਕਰ ਦਿੱਤਾ। ਅਦਾਲਤ ਦੇ ਇਸ ਫੈਸਲੇ ਨੂੰ ਹਿੰਦੂ ਧਿਰ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।
ਕਥਿਤ ਸ਼ਿਵਲਿੰਗ ਦੀ ਕਾਰਬਨ ਡੇਟਿੰਗ ਅਤੇ ਵਿਗਿਆਨਕ ਜਾਂਚ ਦੇ ਮਾਮਲੇ ‘ਚ ਬਹਿਸ ਪੂਰੀ ਹੋਣ ਤੋਂ ਬਾਅਦ ਇਹ ਫੈਸਲਾ ਸੁਣਾਇਆ ਗਿਆ | ਦੱਸ ਦਈਏ ਕਿ ਸ਼ਿਵਲਿੰਗ ਦੇ ਆਕਾਰ ਦੀ ਕਾਰਬਨ ਡੇਟਿੰਗ ਦੀ ਅਰਜ਼ੀ ‘ਤੇ 12 ਅਕਤੂਬਰ ਨੂੰ ਜ਼ਿਲ੍ਹਾ ਜੱਜ ਡਾਕਟਰ ਅਜੇ ਕ੍ਰਿਸ਼ਨ ਵਿਸ਼ਵੇਸ਼ ਦੀ ਅਦਾਲਤ ‘ਚ ਸੁਣਵਾਈ ਹੋਈ ਸੀ। ਸੁਣਵਾਈ ਤੋਂ ਬਾਅਦ ਹੁਕਮਾਂ ਲਈ 14 ਅਕਤੂਬਰ ਯਾਨੀ ਅੱਜ ਦੀ ਤਾਰੀਖ਼ ਤੈਅ ਕੀਤੀ ਗਈ।