July 7, 2024 2:58 pm
Gyanvapi case

Gyanvapi Case: ਅਦਾਲਤ ਨੇ ਗਿਆਨਵਾਪੀ ਮਾਮਲਾ ਫਾਸਟ ਟਰੈਕ ਕੋਰਟ ਨੂੰ ਸੌਂਪਿਆ

ਚੰਡੀਗੜ੍ਹ 25 ਮਈ 2022: ਅਦਾਲਤ ਨੇ ਅੱਜ ਗਿਆਨਵਾਪੀ ਮਾਮਲੇ (Gyanvapi Case)  ‘ਚ ਬਿਨਾਂ ਸਮਾਂ ਗਵਾਏ ਸੁਣਵਾਈ ਕਰਦਿਆਂ ਇਸ ਪੂਰੇ ਮਾਮਲੇ ਨੂੰ ਫਾਸਟ ਟਰੈਕ ਕੋਰਟ ‘ਚ ਤਬਦੀਲ ਕਰ ਦਿੱਤਾ। ਗਿਆਨਵਾਪੀ ਕੰਪਲੈਕਸ ਨੂੰ ਹਿੰਦੂਆਂ ਨੂੰ ਸੌਂਪਣ ਦੀ ਮੰਗ ਦੇ ਨਾਲ-ਨਾਲ ਪੂਜਾ-ਪਾਠ ਅਤੇ ਇਸ ਵਿਚ ਮੁਸਲਿਮ ਪੱਖ ਦੇ ਦਾਖਲੇ ‘ਤੇ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਹੁਣ ਫਾਸਟ ਟਰੈਕ ਅਦਾਲਤ ਵਿਚ ਸੁਣਵਾਈ ਹੋਵੇਗੀ।

ਬੁੱਧਵਾਰ ਨੂੰ ਸੁਣਵਾਈ ਤੋਂ ਪਹਿਲਾਂ ਡਾਕਟਰ ਅਜੈ ਕ੍ਰਿਸ਼ਨ ਵਿਸ਼ਵੇਸ਼ ਨੇ ਮਾਮਲੇ ਨੂੰ ਸਿਵਲ ਜੱਜ ਸੀਨੀਅਰ ਡਿਵੀਜ਼ਨ ਫਾਸਟ ਟਰੈਕ ਕੋਰਟ ਮਹਿੰਦਰ ਕੁਮਾਰ ਪਾਂਡੇ ਦੀ ਅਦਾਲਤ ਵਿੱਚ ਤਬਦੀਲ ਕਰ ਦਿੱਤਾ। ਇਸ ‘ਤੇ ਫਾਸਟ ਟਰੈਕ ਅਦਾਲਤ ਨੇ ਬਿਨਾਂ ਸੁਣਵਾਈ ਦੇ ਅਗਲੀ ਤਾਰੀਖ 30 ਮਈ ਤੈਅ ਕੀਤੀ ਹੈ। ਇਸ ਦੌਰਾਨ ਅਦਾਲਤ ਦੇ ਚੌਗਿਰਦੇ ‘ਚ ਹਫੜਾ-ਦਫੜੀ ਮਚ ਗਈ ਅਤੇ ਸੁਰੱਖਿਆ ਪ੍ਰਬੰਧ ਚੌਕਸ ਰਹੇ। ਇਸ ਮਾਮਲੇ ਦੀ ਸੁਣਵਾਈ ਅੱਜ ਸਿਵਲ ਜੱਜ ਸੀਨੀਅਰ ਡਵੀਜ਼ਨ ਰਵੀ ਕੁਮਾਰ ਦੀਵਾਕਰ ਦੀ ਅਦਾਲਤ ਵਿੱਚ ਹੋਣੀ ਸੀ।

ਭਗਵਾਨ ਆਦਿ ਵਿਸ਼ਵੇਸ਼ਵਰ ਵਿਰਾਜਮਾਨ ਲਈ ਦਾਇਰ ਇਹ ਕੇਸ ਵਿਸ਼ਵ ਵੈਦਿਕ ਸਨਾਤਨ ਸੰਘ ਦੇ ਮੁਖੀ ਜਤਿੰਦਰ ਸਿੰਘ ਬਿਸਨ ਦੀ ਪਤਨੀ ਕਿਰਨ ਸਿੰਘ ਵੱਲੋਂ ਦਾਇਰ ਕੀਤਾ ਗਿਆ ਹੈ। ਵਿਸ਼ਵ ਵੈਦਿਕ ਸਨਾਤਨ ਸੰਘ ਦੇ ਅੰਤਰਰਾਸ਼ਟਰੀ ਜਨਰਲ ਸਕੱਤਰ ਕਿਰਨ ਸਿੰਘ ਗੋਂਡਾ ਜ਼ਿਲ੍ਹੇ ਦੇ ਬੀਰਪੁਰ ਬਿਸਨ ਦੇ ਰਹਿਣ ਵਾਲੇ ਹਨ।