ਚੰਡੀਗੜ੍ਹ, 07 ਜੂਨ 2023: ਇਕ ਗੁਟਕਾ ਕੰਪਨੀ ਨੇ ਆਪਣੀ ਵਿਕਰੀ ਵਧਾਉਣ ਲਈ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਤਸਵੀਰ ਸੁਪਾਰੀ ਦੇ ਪੈਕੇਟ ‘ਤੇ ਲਗਾਈ ਹੈ। ਜਿਸ ਦੀ ਤਸਵੀਰ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਤੰਬਾਕੂ ਕੰਪਨੀ ਵੱਲੋਂ ਪ੍ਰਸਿੱਧੀ ਖੱਟਣ ਲਈ ਸੁਪਾਰੀ ਦੇ ਪੈਕੇਟ ‘ਤੇ ਸਿੱਧੂ ਮੂਸੇਵਾਲਾ ਦੀ ਤਸਵੀਰ ਤੇ ਥੱਲ੍ਹੇ ਉਨ੍ਹਾਂ ਦਾ ਨਾਮ ਵੀ ਲਿਖਿਆ ਗਿਆ ਹੈ।
ਇਹ ਦੇਖਣ ਤੋਂ ਬਾਅਦ ਸਿੱਧੂ ਦੇ ਪ੍ਰਸ਼ੰਸਕਾਂ ‘ਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲਿਆਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਇਸ ਗੁਟਕਾ ਕੰਪਨੀ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਇਹ ਦੋਸ਼ ਲਗਾਏ ਹਨ ਕਿ ਕੰਪਨੀ ਨੇ ਸਿਰਫ਼ ਆਪਣੀ ਉਤਪਾਦ ਦੀ ਵਿਕਰੀ ਵਧਾਉਣ ਲਈ ਸਿੱਧੂ ਮੂਸੇਵਾਲਾ ਦੀ ਤਸਵੀਰ ਦਾ ਇਸਤੇਮਾਲ ਕੀਤਾ ਹੈ।