Site icon TheUnmute.com

Gurugram Traffic Police: ਬਾਦਸ਼ਾਹ ਨੂੰ ਕਰਨ ਔਜਲਾ ਦੇ ਸ਼ੋਅ ‘ਚ ਜਾਣਾ ਪਿਆ ਮਹਿੰਗਾ, ਪੁਲਿਸ ਨੇ ਕੱਟਿਆ ਚਲਾਨ

17 ਦਸੰਬਰ 2204: ਬਾਲੀਵੁੱਡ (bollywood) ਦੇ ਮਸ਼ਹੂਰ ਗਾਇਕ ਅਤੇ (famous singer and rapper Badshah) ਰੈਪਰ ਬਾਦਸ਼ਾਹ ਨੂੰ ਕਰਨ ਔਜਲਾ (karan aujla) ਦੇ ਸ਼ੋਅ ਦੇ ਵਿੱਚ ਜਾਣਾ ਮਹਿੰਗਾ ਪਿਆ ਹੈ, ਦੱਸ ਦੇਈਏ ਕਿ ਸ਼ਾਹ ਦੇ ਵਲੋਂ ਟ੍ਰੈਫਿਕ ਨਿਯਮਾਂ (traffic) ਦੀ ਪਾਲਣਾ ਨਾ ਕਰਨ ‘ਤੇ ਗੁਰੂਗ੍ਰਾਮ (gurugram) ‘ਚ ਜੁਰਮਾਨਾ ਭਰਨਾ ਪਿਆ ਸੀ। ਅਜਿਹੇ ‘ਚ ਸੋਸ਼ਲ ਮੀਡੀਆ(social media) ‘ਤੇ ਵੀ ਰੈਪਰ ਦੀ ਕਾਫੀ ਚਰਚਾ ਹੋ ਰਹੀ ਹੈ।

ਉਥੇ ਹੀ ਦੱਸ ਦੇਈਏ ਕਿ ਗਾਇਕ ਬਾਦਸ਼ਾਹ ਗੁਰੁਗਰਾਮ ਦੇ ਸੈਕਟਰ 68 ਵਿੱਚ ਕਰਨ ਔਜਲਾ ਦੇ ਸਮਾਗਮ ਵਿੱਚ ਐਤਵਾਰ ਨੂੰ ਪਹੁੰਚੇ ਸਨ। ਦੱਸਿਆ ਜਾ ਰਿਹਾ ਹੈ ਕਿ ਗਲਤ ਸਾਈਡ ‘ਤੇ ਗੱਡੀ ਚਲਾਉਣ ‘ਤੇ ਸ਼ਾਹ ਦਾ ਚਲਾਨ ਕੱਟਿਆ ਗਿਆ ਹੈ, ਇਹ ਵੀ ਦੱਸ ਦੇਈਏ ਕਿ ਟ੍ਰੈਫ਼ਿਕ ਪੁਲਿਸ ਦੇ ਵਲੋਂ 15,500 ਰੁਪਏ ਦਾ ਚਲਾਨ ਕੱਟਿਆ ਗਿਆ ਹੈ|

ਦੱਸ ਦੇਈਏ ਕਿ ਬਾਦਸ਼ਾਹ ਨਾਲ 15 ਦਸੰਬਰ 2024 ਦਿਨ ਐਤਵਾਰ ਨੂੰ ਇਹ ਘਟਨਾ ਵਾਪਰੀ। ਬਾਦਸ਼ਾਹ ਦਾ ਸਮਾਗਮ ਉਸੇ ਦਿਨ ਗੁਰੂਗ੍ਰਾਮ ਦੇ ਏਰੀਆ ਮਾਲ ਵਿੱਚ ਆਯੋਜਿਤ ਕੀਤਾ ਗਿਆ ਸੀ। ਬਾਦਸ਼ਾਹ ਨੂੰ ਇਸ ਕੰਸਰਟ ਲਈ ਜਾਂਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਸਹੀ ਢੰਗ ਨਾਲ ਪਾਲਣਾ ਨਾ ਕਰਨ ‘ਤੇ 15 ਹਜ਼ਾਰ ਰੁਪਏ ਦਾ ਜੁਰਮਾਨਾ ਭਰਨਾ ਪਿਆ।

read more: ਕਰਨ ਔਜਲਾ Global Digital Artist ‘ਚ ਸ਼ਾਮਲ ਹੋਣ ਵਾਲੇ ਬਣੇ ਪਹਿਲੇ ਪੰਜਾਬੀ ਕਲਾਕਾਰ

Exit mobile version