July 2, 2024 6:51 pm
Gursewak Singh

ਤਾਮਿਲਨਾਡੂ ਹੈਲੀਕਾਪਟਰ ਕਰੈਸ਼ ‘ਚ ਪਿੰਡ ਦੋਦੇ ਸੋਡੀਆ ਦੇ ਗੁਰਸੇਵਕ ਸਿੰਘ ਦਾ ਹੋਇਆ ਦੇਹਾਂਤ

ਭਿੱਖੀਵਿੰਡ 9 ਦਸੰਬਰ 2021 : ਤਾਮਿਲਨਾਡੂ (Tamil Nadu) ਦੇ ਜ਼ਿਲਾ ਰਤਨਾਗਰੀ ਨੇੜੇ ਹਾਦਸੇ ਦਾ ਸ਼ਿਕਾਰ ਹੋਏ ਹੈਲੀਕਾਪਟਰ ’ਚ ਭਾਰਤੀ ਸੈਣਾ ਦੇ ਜਵਾਨ ਨਾਇਕ ਗੁਰਸੇਵਕ ਸਿੰਘ (Gursewak Singh) ਪਿੰਡ ਦੋਦੇ ਸੋਡੀਆ (ਤਰਨਤਾਰਨ) ਵੀ ਸ਼ਾਮਲ ਸਨ । ਉਨ੍ਹਾਂ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰ ਤੋਂ ਇਲਾਵਾ ਪਿੰਡ ਦੋਦੇ ਸੋਡੀਆ ਅਤੇ ਪੂਰੇ ਇਲਾਕੇ ਅੰਦਰ ਦੁਖ ਦੀ ਲਹਿਰ ਦੌੜ ਗਈ ਹੈ ।
ਇਸ ਸਬੰਧੀ ਨਾਇਕ ਗੁਰਸੇਵਕ ਸਿੰਘ ਦੇ ਛੋਟੇ ਭਰਾ ਗੁਰਬਖਸ਼ ਸਿੰਘ ਨੇ ਦੱਸਿਆ ਕਿ ਅਸੀਂ ਗੁਰਸੇਵਕ ਸਿੰਘ (Gursewak Singh) ਸਮੇਤ 6 ਭਰਾ ਅਤੇ 2 ਭੈਣਾਂ ਹਨ । ਗੁਰਸੇਵਕ ਸਿੰਘ ਸਾਲ 2002 ’ਚ ਭਾਰਤੀ ਫ਼ੌਜ ’ਚ ਭਰਤੀ ਹੋਏ ਸਨ ਅਤੇ ਉਹ 9 ਪੈਰਾ ’ਚ ਦਿੱਲੀ ਵਿਖੇ ਡਿਊਟੀ ਕਰਦੇ ਸਨ । ਜਿੰਨਾਂ ਦਾ ਵਿਆਹ ਸਾਲ 2011 ’ਚ ਜਸਪ੍ਰੀਤ ਕੌਰ ਨਾਲ ਹੋਇਆ ਸੀ । ਉਨ੍ਹਾਂ ਦੀਆਂ 2 ਲੜਕੀਆਂ ਸਿਮਰਤਦੀਪ ਕੌਰ (9) , ਗੁਰਲੀਨ ਕੌਰ (7) ਤੇ ਇੱਕ ਲੜਕਾ ਗੁਰਫਤਿਹ ਸਿੰਘ (4) ਸਾਲ ਅਤੇ ਪਰਿਵਾਰ ’ਚ ਬਜ਼ੁਰਗ ਪਿਤਾ ਕਾਬਲ ਸਿੰਘ ਤੋਂ ਇਲਾਵਾ ਛੋਟਾ ਭਰਾ ਹੈ । ਗੁਰਸੇਵਕ ਸਿੰਘ ਦੀ ਮਾਤਾ ਗੁਰਮੀਤ ਕੌਰ ਜੀ ਸਨ 2010 ’ਚ ਅਕਾਲ ਚਲਾਣਾ ਕਰ ਗਏ ਸਨ । ਜ਼ਿਕਰਯੋਗ ਹੈ ਕਿ ਨਾਇਕ ਗੁਰਸੇਵਕ ਸਿੰਘ ਦੇ ਪਰਿਵਾਰ ਨਾਲ ਅਜੇ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਤੇ ਰਾਜਨੀਤਿਕ ਆਗੂ ਦੁਖ ਸਾਂਝਾ ਕਰਨ ਲਈ ਨਹੀ ਪੁੱਜਾ ।