Site icon TheUnmute.com

ਦੁਬਈ ‘ਚ ਘਰ ਦੇ ਹਾਲਾਤ ਬਦਲਣ ਗਈ ਗੁਰਪ੍ਰੀਤ ਕੌਰ ਚੜੀ ਧੋਖੇਬਾਜ਼ ਏਜੰਟਾਂ ਦੇ ਹੱਥੇ

ਧੋਖੇਬਾਜ਼ ਏਜੰਟਾਂ

ਅੰਮ੍ਰਿਤਸਰ, 09 ਫਰਵਰੀ 2023: ਅਕਸਰ ਹੀ ਨੌਜਵਾਨ ਆਪਣੇ ਚੰਗੇ ਭਵਿੱਖ ਅਤੇ ਰੋਜ਼ੀ-ਰੋਟੀ ਲਈ ਆਪਣਾ ਘਰ ਛੱਡ ਕੇ ਵਿਦੇਸ਼ ਜਾਂਦੇ ਹਨ, ਪਰ ਕਈ ਅਜਿਹੇ ਮਾਮਲੇ ਵੀ ਸਾਹਮਣੇ ਆਉਂਦੇ ਹਨ, ਜਿਸ ਵਿੱਚ ਨੌਜਵਾਨਾਂ ਨਾਲ ਧੋਖਾ ਵੀ ਹੋਣ ਦੀ ਗੱਲ ਸਾਹਮਣੇ ਆਉਂਦੀ ਹੈ | ਅਜਿਹਾ ਹੀ ਇੱਕ ਹੋਰ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ |

ਅੰਮ੍ਰਿਤਸਰ ਦੇ ਵਿੱਚ ਮਾਨਵ ਅਧਿਕਾਰ ਸੰਗਠਨ ਦੀ ਆਗੂ ਜਸਵਿੰਦਰ ਕੌਰ ਸੋਹਲ ਵੱਲੋਂ ਇਕ ਪ੍ਰੈਸ ਵਾਰਤਾ ਕੀਤੀ ਗਈ, ਇਸ ਦੌਰਾਨ ਜਸਵਿੰਦਰ ਕੌਰ ਸੋਹਲ ਦੇ ਨਾਲ 34 ਸਾਲਾ ਗੁਰਪ੍ਰੀਤ ਕੌਰ ਜੋ ਕਿ ਧੋਖੇਬਾਜ਼ ਏਜੰਟਾਂ ਦੇ ਹੱਥੇ ਚੜ੍ਹ ਕੇ ਦੁਬਈ (Dubai) ਪਹੁੰਚ ਗਈ ਸੀ ,ਉਸਦਾ ਦਾ ਗਰੀਬ ਪਰਿਵਾਰ ਵੀ ਹਾਜ਼ਰ ਸੀ | ਇਸ ਦੌਰਾਨ ਗੁਰਪ੍ਰੀਤ ਕੌਰ ਦੇ ਮਾਤਾ-ਪਿਤਾ, ਪਤੀ ਅਤੇ ਉਸਦਾ ਬੱਚਾ ਵੀ ਉਥੇ ਮੌਜੂਦ ਸੀ |

ਜਸਵਿੰਦਰ ਕੌਰ ਸੋਹਲ ਨੇ ਦੱਸਿਆ ਕਿ ਗੁਰਪ੍ਰੀਤ ਕੌਰ ਨੂੰ ਜਲੰਧਰ ਦੇ ਨਜ਼ਦੀਕ ਇਕ ਧੋਖੇਬਾਜ਼ ਏਜੰਟ ਚਮਕੌਰ ਸਿੰਘ ਵੱਲੋਂ ਦੁਬਈ ਇਹ ਕਹਿ ਕੇ ਭੇਜਿਆ ਗਿਆ ਸੀ ਕਿ ਗੁਰਪ੍ਰੀਤ ਕੌਰ ਨੂੰ ਉੱਥੇ ਕੰਪਨੀ ਵਿਚ ਕੰਮ ਦਿੱਤਾ ਜਾਵੇਗਾ ਅਤੇ ਮਹੀਨੇ ਦਾ 25 ਤੋ 30 ਹਜ਼ਾਰ ਰੁਪਿਆ ਗੁਰਪ੍ਰੀਤ ਕੌਰ ਘਰ ਭੇਜਿਆ ਕਰੇਗੀ | ਜਸਵਿੰਦਰ ਕੌਰ ਮੁਤਾਬਕ ਧੋਖੇਬਾਜ਼ ਏਜੰਟਾਂ ਦੀ ਸ਼ਿਕਾਰ ਹੋਈ ਗੁਰਪ੍ਰੀਤ ਕੌਰ ਦਾ ਪਾਸਪੋਰਟ ਵੀ ਲੈ ਲਿਆ ਗਿਆ ਅਤੇ ਉਸ ਨਾਲ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਕੀਤਾ ਗਿਆ | ਇਸ ਗੱਲ ਦਾ ਜਦੋਂ ਘਰ ਵਾਲਿਆਂ ਨੂੰ ਪਤਾ ਲੱਗਾ ਤਾਂ ਘਰਵਾਲਿਆਂ ਵੱਲੋਂ ਐਸਐਸਪੀ ਜਲੰਧਰ ਵਿਖੇ ਇਕ ਦਰਖਾਸਤ ਦਿੱਤੀ ਗਈ |

ਮਾਨਵ ਅਧਿਕਾਰ ਸੰਗਠਨ ਦੇ ਮੁਖੀ ਜਸਵਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਵੱਲੋਂ ਇਸ ਲੜਕੀ ਨੂੰ ਬਚਾਉਣ ਲਈ ਜਿੱਥੇ ਕੇਂਦਰ ਸਰਕਾਰ ਅਤੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਇਸਦੇ ਨਾਲ ਹੀ ਨਾਲ ਹੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਵੀ ਮਦਦ ਦੀ ਗੁਹਾਰ ਲਗਾਉਣਗੇ |

ਇਸ ਤੋ ਇਲਾਵਾ ਦੁਬਈ ਦੇ ਉੱਘੇ ਕਾਰੋਬਾਰੀ ਐਸਪੀਐਸ ਓਬਰਾਏ ਜੋ ਕਿ ਸਰਬੱਤ ਦਾ ਭਲਾ ਟਰਸਟ ਸੰਸਥਾ ਦੇ ਬਾਨੀ ਵੀ ਹਨ ਅਤੇ ਹੁਣ ਤਕ ਕਈ ਜ਼ਿੰਦਗੀਆਂ ਆਪਣੇ ਕੋਲੋਂ ਪੈਸੇ ਦੇ ਕੇ ਬਚਾਅ ਚੁੱਕੇ ਹਨ, ਉਹਨਾਂ ਨਾਲ ਵੀ ਸੰਪਰਕ ਕੀਤਾ ਜਾਵੇਗਾ | ਤਾਂ ਜੋ ਉਹ ਵੀ ਇਸ ਮਾਮਲੇ ਵਿਚ ਕੁਝ ਮਦਦ ਕਰ ਸਕਣ| ਜਸਵਿੰਦਰ ਕੌਰ ਸੋਹਲ ਨੇ ਵੀ ਮੁੱਖ ਮੰਤਰੀ ਮਾਨ ਇਹ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਗੁਰਪ੍ਰੀਤ ਕੌਰ ਨੂੰ ਭਾਰਤ ਵਾਪਸ ਲਿਆਂਦਾ ਜਾਵੇ ਅਤੇ ਧੋਖੇਬਾਜ਼ ਏਜੰਟ ਨੂੰ ਗ੍ਰਿਫ਼ਤਾਰ ਕਰ ਕੇ ਸਖ਼ਤ ਸਜ਼ਾ ਦਿੱਤੀ ਜਾਵੇ |

ਉਨ੍ਹਾਂ ਨੇ ਕਿਹਾ ਕਿ ਏਜੰਟ ਵੱਲੋਂ ਪੀੜਤ ਪਰਿਵਾਰ ਨੂੰ ਫੋਨ ਉਤੇ ਮੰਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ ਅਤੇ ਪੀੜਤ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਫਸੋਸ ਦੀ ਗੱਲ ਇਹ ਹੈ ਕਿ ਹੁਣ ਤੱਕ ਇਸ ਧੋਖੇਬਾਜ਼ ਏਜੰਟ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ ਹੈ |ਗੁਰਪ੍ਰੀਤ ਕੌਰ ਦੇ ਪਤੀ ਸ਼ਿੰਦਰਪਾਲ ਦਾ ਕਹਿਣਾ ਸੀ ਕਿ ਪੁਲਿਸ ਵੱਲੋਂ ਹੁਣ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ | ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਲੜਕੀ ਨੂੰ ਵਾਪਸ ਭਾਰਤ ਲਿਆਂਦਾ ਜਾਵੇ ਅਤੇ ਉਸ ਏਜੰਟ ਜੋ ਕਿ ਆਪਣੇ ਆਪ ਨੂੰ ਰੱਬ ਸਮਝ ਰਹੇ ਹਨ ਉਹਨਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ | ਇਹਨਾਂ ਕਹਿੰਦਿਆਂ ਹੀ ਗੁਰਪ੍ਰੀਤ ਕੌਰ ਦੇ ਪਤੀ ਦੀ ਅੱਖਾਂ ਵਿਚ ਅੱਥਰੂ ਆ ਗਏ |

Exit mobile version