July 7, 2024 5:02 pm
Gurnam Singh Chaduni

ਗੁਰਨਾਮ ਸਿੰਘ ਚੜੂਨੀ ਨੇ 25 ਤਾਰੀਖ ਦੀ ਦਿੱਲੀ ਕੂਚ ਯਾਤਰਾ ਕੀਤੀ ਮੁਲਤਵੀ, ਹੁਣ ਇਸ ਦਿਨ ਜਾਣਗੇ ਦਿੱਲੀ

ਚੰਡੀਗੜ੍ਹ, 17 ਨਵੰਬਰ 2021 : ਪਿਛਲੇ ਇੱਕ ਸਾਲ ਤੋਂ ਦਿੱਲੀ ਦੇ ਸਰਹੱਦਾਂ ‘ਤੇ ਬੈਠੇ ਕਿਸਾਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਲਗਾਤਾਰ ਮੰਗ ਕਰ ਰਹੇ ਹਨ। ਇਸ ਦੇ ਨਾਲ ਹੀ ਕਿਸਾਨ ਅੰਦੋਲਨ ਦੇ 1 ਸਾਲ ਪੂਰੇ ਹੋਣ ‘ਤੇ 25 ਨੂੰ ਅੰਬਾਲਾ ਤੋਂ ਦਿੱਲੀ ਯਾਤਰਾ ਦਾ ਪ੍ਰੋਗਰਾਮ ਰੱਖਿਆ ਗਿਆ। ਹੁਣ ਇਸੇ ਪ੍ਰੋਗਰਾਮ ’ਤੇ ਬੋਲਦਿਆਂ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਹੁਣ 25ਵੀਂ ਯਾਤਰਾ ਮੁਲਤਵੀ ਕਰ ਦਿੱਤੀ ਗਈ ਹੈ। ਚੜੂਨੀ ਨੇ ਪੰਜਾਬ ਦੇ ਕੁਝ ਕਿਸਾਨ ਆਗੂਆਂ ‘ਤੇ ਦੋਸ਼ ਲਾਇਆ ਤੇ ਕਿਹਾ ਕਿ ਨਕਲੀ ਐੱਸ.ਕੇ.ਐੱਮ, ਖੜ੍ਹੀ ਕਰ ਦਿੱਤੀ ਗਈ ਤੇ 24 ਨਵੰਬਰ ਨੂੰ ਯਾਤਰਾ ਰੱਖ ਦਿੱਤੀ ਗਈ ਹੈ, ਇਹ ਹਰਿਆਣਾ ਦੇ ਕੁਝ ਲੋਕਾਂ ਵਿਚ ਫੁੱਟ ਪਾਉਣ ਦੀ ਕੋਸ਼ਿਸ ਕਰ ਰਹੇ ਹਨ ਪਰ ਅਸੀਂ ਅੰਦੋਲਨ ਦੇ ਲਈ ਸਿਰ ਵੀ ਕਟਵਾ ਸਕਦੇ ਹਾਂ, ਸਾਨੂੰ ਕੋਈ ਵੀ ਕੁਰਬਾਨੀ ਦੇਣੀ ਪਈ ਦੇਵਾਗੇ,