July 2, 2024 10:19 pm
Gurmeet Singh

ਸਵਿਟਜ਼ਰਲੈਂਡ ‘ਚ ਪਹਿਲਾ ਅੰਮ੍ਰਿਤਧਾਰੀ ਗੁਰਸਿੱਖ ਗੁਰਮੀਤ ਸਿੰਘ ਬਣਿਆ ਬੱਸ ਚਾਲਕ

ਚੰਡੀਗੜ੍ਹ 13 ਮਾਰਚ 2022: ਪੰਜਾਬੀ ਦੁਨੀਆ ਦੇ ਜਿਸ ਮਰਜ਼ੀ ਕੋਨੇ ‘ਚ ਚਲੇ ਜਾਣ ਪੰਜਾਬੀ ਆਪਣੀ ਅਣਥੱਕ ਮਿਹਨਤ, ਲਗਨ ਅਤੇ ਬੁਲੰਦ ਹੌਸਲਿਆਂ ਨਾਲ ਇੱਕ ਨਾ ਇੱਕ ਦਿਨ ਕਾਮਯਾਬੀ ਝੰਡੇ ਜ਼ਰੂਰ ਬੁਲੰਦ ਕਰਦੇ ਹਨ। ਪੰਜਾਬੀ ਅਜੌਕੇ ਦੌਰ ‘ਚ ਆਏ ਦਿਨ ਦੇਸ਼ਾਂ-ਵਿਦੇਸ਼ਾਂ ਦੀ ਧਰਤੀ ‘ਤੇ ਪੰਜਾਬ ਅਤੇ ਪੰਜਾਬੀਅਤ ਦਾ ਨਾਮ ਰੌਸ਼ਨ ਕਰਦੇ ਆ ਰਹੇ ਹਨ। ਇਸੇ ਆਪਣੀ ਮਿਹਨਤ, ਲਗਨ ਅਤੇ ਬੁਲੰਦ ਹੌਂਸਲੇ ਦੇ ਨਾਲ-ਨਾਲ ਸਿੱਖੀ ਸਿਧਾਂਤਾਂ ‘ਤੇ ਚੱਲਦਿਆਂ ਯੂਰਪੀਅਨ ਦੇਸ਼ ਸਵਿਟਜ਼ਰਲੈਂਡ ‘ਚ ਇੱਕ ਗੁਰਸਿੱਖ ਨੌਜਵਾਨ ਬੱਸ ਚਾਲਕ ਬਣਿਆ।ਤੁਹਾਨੂੰ ਦੱਸ ਦਈਏ ਕਿ ਇਸ ਗੁਰਸਿੱਖ ਨੌਜਵਾਨ ਦਾ ਨਾਮ ਗੁਰਮੀਤ ਸਿੰਘ (Gurmeet Singh) ਹੈ, ਜੋ ਵਿਨਤਰਤੂਰ ਸ਼ਹਿਰ ਕਨਟੋਨ ਜ਼ਿਊਰਿਖ ਵਿਖੇ ਰਹਿੰਦਾ ਹੈ ।

ਗੁਰਮੀਤ ਸਿੰਘ (Gurmeet Singh) ਸਵਿਟਜ਼ਰਲੈਂਡ ‘ਚ ਪਹਿਲਾ ਅੰਮ੍ਰਿਤਧਾਰੀ ਗੁਰਸਿੱਖ ਹੈ, ਜਿਸ ਨੂੰ ਸਟੱਡਤੂਰ ਬੱਸ ਕੰਪਨੀ ਵੱਲੋਂ ਬੱਸ ਡਰਾਈਵਰ ਨਿਯੁਕਤ ਕੀਤਾ ਗਿਆ। ਅੰਮ੍ਰਿਤਧਾਰੀ ਗੁਰਮੀਤ ਸਿੰਘ ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਪਟਿਆਲੇ ਦੇ ਪਿੰਡ ਸ਼ੇਰਗੜ੍ਹ ਨਾਲ ਸਬੰਧਤ ਹੈ ਤੇ ਹੁਣ ਗੁਰਮੀਤ ਸਿੰਘ ਪਿਛਲੇ ਇੱਕ ਦਹਾਕੇ ਤੋਂ ਵੀ ਵੱਧ ਯੂਰਪ ‘ਚ ਰਹਿ ਰਿਹਾ ਹੈ | ਜਿਸ ਨੇ ਵਿਦੇਸ਼ੀ ਧਰਤੀ ਤੇ ਰਹਿੰਦੇ ਹੋਏ ਸਿੱਖ ਕੌਮ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਗੁਰਮੀਤ ਸਿੰਘ ਨੇ ਆਪਣੀ ਇਸ ਕਾਮਯਾਬੀ ਲਈ ਗੁਰੂ ਸਹਿਬਾਨ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਸਮੂਹ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਚਾਹੇ ਅਸੀਂ ਕਿਸੇ ਵੀ ਦੇਸ਼ ‘ਚ ਵਸਦੇ ਹੋਈਏ ਸਾਨੂੰ ਸਿੱਖੀ ਸਰੂਪ ‘ਚ ਰਹਿੰਦੇ ਹੋਏ ਕੰਮਕਾਰ ਕਰਨੇ ਚਾਹੀਦੇ ਹਨ ਤਾਂ ਜੋ ਵਿਦੇਸ਼ਾਂ ਵਿੱਚ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਾਡੀ ਇੱਕ ਵੱਖਰੀ ਪਹਿਚਾਣ ਹੈ।