ਅਮ੍ਰਿਤਸਰ 22 ਨਵੰਬਰ 2022: ਅਮ੍ਰਿਤਸਰ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਡਰੀਮ ਪ੍ਰੋਜੈਕਟ (Dream Project)ਤਹਿਤ ਪੰਜ ਪੁਲਾਂ ਨੂੰ ਪਾਸ ਕਰਵਾ ਕੇ ਉਨ੍ਹਾਂ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ, ਜਿਸਦੇ ਚੱਲਦੇ ਅੱਜ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ (Gurjit Singh Aujla) ਅੰਮ੍ਰਿਤਸਰ ਦੇ ਵੱਲੋਂ ਵੱਲਾ ਫਾਟਕ ਵਾਲਾ ਪੁਲ ਅਤੇ 22 ਨੰਬਰ ਫਾਟਕ ਵਾਲਾ ਪੁਲ ਦਾ ਨਿਰੀਖਣ ਕਰਨ ਪਹੁੰਚੇ |
ਇਸ ਦੌਰਾਨ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਆਏ ਦਿਨ ਬਹੁਤ ਸਾਰੀ ਟਰੈਫ਼ਿਕ ਦੇਖਣ ਨੂੰ ਮਿਲਦੀ ਹੈ ਇਸ ਕਰਕੇ ਸ਼ਹਿਰ ਵਾਸੀਆਂ ਨੂੰ ਆਪਣੀ ਮੰਜ਼ਲ ਤੱਕ ਪਹੁੰਚਣ ਵਿਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਅੰਮ੍ਰਿਤਸਰ ‘ਚ ਕਾਂਗਰਸ ਸਰਕਾਰ ਵੇਲੇ ਤੋਂ ਸ਼ੁਰੂ ਕੀਤੇ ਹੋਏ ਪੁਲ ਅੱਜ ਤੱਕ ਪੂਰੇ ਤਰੀਕੇ ਨਾਲ ਨਹੀਂ ਬਣ ਪਾਏ |
ਗੁਰਜੀਤ ਸਿੰਘ ਔਜਲਾ ਨੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਕਿਹਾ ਕਿ ਅਧਿਕਾਰੀਆਂ ਨੂੰ 31 ਜਨਵਰੀ ਤੱਕ ਦਾ ਟਾਈਮ ਦਿੱਤਾ ਤੇ ਕਿਹਾ ਕਿ 31 ਜਨਵਰੀ ਤੱਕ ਪੁਲ ਬਣਾ ਕੇ ਅੰਮ੍ਰਿਤਸਰ ਵਾਸੀਆਂ ਦੇ ਹਵਾਲੇ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਇਨ੍ਹਾਂ ਪੁਲਾਂ ਦੇ ਸ਼ੁਰੂ ਹੋਣ ਦੇ ਨਾਲ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਦੀ ਦਿਕਤ ਤੋਂ ਵੀ ਸੌਖ ਹੋਵੇਗੀ ਕਈ ਅਤੇ ਯਾਤਰੀ ਆਸਾਨੀ ਦੇ ਨਾਲ ਆਪਣੀ ਮੰਜ਼ਿਲ ਤੇ ਪਹੁੰਚ ਸਕਣਗੇ |
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਦੇ ਸਮੇਂ ਨਵਜੋਤ ਸਿੰਘ ਸਿੱਧੂ ਵੱਲੋਂ ਕਿਹਾ ਗਿਆ ਸੀ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਪੁਲਾ ਨੂੰ ਬਣਾਉਣਾ ਉਨ੍ਹਾਂ ਦਾ ਡ੍ਰੀਮ ਪ੍ਰੋਜੈਕਟ ਹੈ ਅਤੇ ਜਿਨ੍ਹਾਂ ਵਿੱਚੋਂ 2 ਅੰਡਰਬ੍ਰਿਜ ਜੋਂ ਕਿ ਬਣ ਕੇ ਤਿਆਰ ਵੀ ਹੋ ਗਏ ਹਨ ਅਤੇ ਜੋ ਪੁਲ ਰਹਿ ਗਏ ਉਨ੍ਹਾਂ ਦੇ ਨਿਰਖਣ ਕੀਤਾ ਗਿਆ |