ਰਿਪੋਰਟਰ ਗੁਰਪ੍ਰੀਤ ਸਿੰਘ, 8 ਜਨਵਰੀ 2025: ਗੁਰਦਾਸਪੁਰ (Gurdaspur) ਵਿੱਚ ਇੱਕ ਪਰਿਵਾਰ ਨੇ ਨਿੱਜੀ (private hospital) ਹਸਪਤਾਲ ਦੇ ਡਾਕਟਰਾਂ (doctors) ਉੱਪਰ ਦੋ ਮਹੀਨੇ ਦੀ ਬੱਚੀ ਦਾ ਗਲਤ ਇਲਾਜ ਕਰਨ ਦੇ ਆਰੋਪ ਲਗਾਏ ਹਨ, ਦੱਸ ਦੇਈਏ ਕਿ ਬੱਚੀ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ, ਪਰਿਵਾਰ ਨੇ ਹਸਪਤਾਲ ਦੇ ਬਾਹਰ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਹੈ|
ਦੱਸ ਦੇਈਏ ਕਿ ਹਸਪਤਾਲ (hospital) ਦੇ ਮੁੱਖ ਗੇਟ (main gate) ਦੇ ਬਾਹਰ ਪਰਿਵਾਰ ਦੇ ਵੱਲੋਂ ਧਰਨਾ ਲਗਾਇਆ ਗਿਆ ਹੈ ਤੇ ਕਿਹਾ ਜਾ ਰਿਹਾ ਹੈ ਕਿ ਬੱਚੀ ਨੂੰ ਗਲਤ ਇੰਜੈਕਸ਼ਨ (injection) ਲਗਾਇਆ ਗਿਆ ਜਿਸ ਕਰਕੇ ਬੱਚੀ ਦੀ ਮੌਤ ਹੋ ਗਈ ਹੈ|
ਉੱਥੇ ਹੀ ਪਰਿਵਾਰ ਦਾ ਕਹਿਣਾ ਸੀ ਕਿ ਜਦ ਹਾਲਾਤ ਨਾਜ਼ੁਕ ਸੀ ਤਾ ਉਹ ਅੰਮ੍ਰਿਤਸਰ (amritsar) ਇਲਾਜ ਲਈ ਲੈ ਗਏ ਜਿੱਥੇ ਉਸ ਦੀ ਮੌਤ ਹੋ ਗਈ ਉੱਥੇ ਹੀ ਜਿਸ ਡਾਕਟਰ ਉੱਪਰ ਪਰਿਵਾਰ ਆਰੋਪ ਲਗਾ ਰਿਹਾ ਹੈ ਉਸ ਨੇ ਵੀ ਆਪਣਾ ਪੱਖ ਦਿੰਦੇ ਹੋਏ ਦੱਸਿਆ ਕਿ ਬੱਚੀ ਜਨਮ ਤੋ ਹੀ ਬਿਮਾਰ ਸੀ ਅਤੇ ਓਹਨਾ ਦਾ ਕਹਿਣਾ ਸੀ ਕਿ ਜੋ ਆਰੋਪ ਪਰਿਵਾਰ ਵਲੋ ਗਲਤ ਇਲਾਜ ਜਾ ਇੰਜੈਕਸ਼ਨ (injection) ਲਗਣ ਦੇ ਲਗਾਏ ਜਾ ਰਹੇ ਹਨ ਉਹ ਗਲਤ ਹਨ।
read more: ਪੰਜਾਬ ਨੈਸਨਲ ਬੈਂਕ ਦਾ ATM ਲੁੱਟਣ ਦੀ ਕੀਤੀ ਗਈ ਕੋਸਿਸ਼, ATM ਨੂੰ ਲਗਾਈ ਅੱ.ਗ