Site icon TheUnmute.com

Gurdaspur News: ਆਪ ਦੇ ਸੰਯੁਕਤ ਸਕੱਤਰ ਪੰਜਾਬ ਦੀ ਗੱਡੀ ਨੂੰ ਅਣਪਛਾਤਿਆਂ ਨੇ ਮਾਰੀ ਟੱ.ਕ.ਰ

17 ਨਵੰਬਰ 2204: ਗੁਰਦਾਸਪੁਰ (gurdaspur) ਵਿੱਚ ਆਮ ਆਦਮੀ ਪਾਰਟੀ (aam aadmi party) ਦੇ ਸੰਯੁਕਤ ਸਕੱਤਰ ਪੰਜਾਬ ਦੀ ਗੱਡੀ ਨੂੰ ਅਣਪਛਾਤਿਆਂ ਨੇ ਟੱਕਰ ਮਾਰੀ, ਦੱਸ ਦੇਈਏ ਕਿ ਗੱਡੀ ਚੋਣ ਪ੍ਰਚਾਰ ਤੋਂ ਆ ਰਹੀ ਸੀ|

ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਅੰਗਰੇਜ਼ ਸਿੰਘ (angrej singh) ਆਮ ਆਦਮੀ ਪਾਰਟੀ ਦੇ ਨੇਤਾ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ (dera baba nanak) ਵਿਖੇ ਹੋ ਰਹੇ ਚੋਣ ਪ੍ਰਚਾਰ ਤੋਂ ਉਹ ਵਾਪਿਸ ਆ ਰਹੇ ਸਨ ਕਿ ਉਹਨਾਂ ਦੇ ਪਿੱਛੇ ਇੱਕ ਗੱਡੀ ਲੱਗ ਗਈ ਅਤੇ ਕਾਫੀ ਜਿਆਦਾ ਧੁੰਦ ਹੋਣ ਦੇ ਕਾਰਨ ਉਨਾਂ ਵੱਲੋਂ ਗੱਡੀ ਬਹੁਤ ਹੀ ਤੇਜ਼ ਨਹੀਂ ਸੀ ਚਲਾਈ ਜਾ ਰਹੀ ਜਿਸ ਦਾ ਫਾਇਦਾ ਚੁੱਕਦੇ ਹੋਏ ਅਣਪਛਾਤੇ ਨੌਜਵਾਨਾਂ ਨੇ ਅੰਗਰੇਜ਼ ਸਿੰਘ ਦੀ ਗੱਡੀ ਨੂੰ ਸਾਈਡ ਮਾਰ ਦਿੱਤੀ, ਅਤੇ ਉਹਨਾਂ ਦੀ ਗੱਡੀ ਪੈਲੀਆਂ ਵਿੱਚ ਜਾ ਕੇ ਡਿੱਗ ਗਈ ਅਤੇ ਬੁਰੀ ਤਰ੍ਹਾਂ ਨੁਕਸਾਨੀ ਗਈ।

ਹਾਲਾਂਕਿ ਇਸ ਦੌਰਾਨ ਉਨਾਂ ਦਾ ਬਚਾਅ ਹੋ ਗਿਆ ਉਹਨਾਂ ਨੇ ਕਿਹਾ ਕਿ ਆਸ-ਪਾਸ ਦੇ ਲੋਕਾਂ ਵੱਲੋਂ ਮੈਨੂੰ ਗੱਡੀ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਮੈਂ ਮੌਕੇ ਤੇ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਅਤੇ ਆਲੇ ਦੁਆਲੇ ਦੇ ਸੀਸੀਟੀਵੀ ਕੈਮਰਿਆਂ ਨੂੰ ਚੈੱਕ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਮੈਂ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕਰਦਾ ਹਾਂ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਜਲਦੀ ਉਹਨਾਂ ਨੂੰ ਕਾਬੂ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਮੈਨੂੰ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਪਰ ਮੈਂ ਚੋਣ ਪ੍ਰਚਾਰ ਬੰਦ ਨਹੀਂ ਕਰਨ ਵਾਲਾ ਮੇਰਾ ਚੋਣ ਪ੍ਰਚਾਰ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ।

ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਐਸ.ਐਚ. ਓ ਕਲਾਨੌਰ ਨੇ ਕਿਹਾ ਕਿ ਰਾਤ ਕਰੀਬ 9:30 ਵਜੇ ਸਾਨੂੰ ਸ਼ਿਕਾਇਤ ਮਿਲੀ ਕੀ ਪਿੰਡ ਦੋਸਤਪੁਰ ਵਿਖੇ ਇੱਕ ਆਮ ਆਦਮੀ ਪਾਰਟੀ ਦੇ ਵਰਕਰ ਦੀ ਗੱਡੀ ਨੂੰ ਕਿਸੇ ਨੇ ਸਾਈਡ ਮਾਰ ਦਿੱਤੀ ਹੈ ਜਿਸ ਤੋਂ ਬਾਅਦ ਪੁਲਿਸ ਦੀ ਸਾਰੀ ਟੀਮ ਮੌਕੇ ਤੇ ਪਹੁੰਚੀ ਅਤੇ ਅਸੀਂ ਮੌਕੇ ਦਾ ਜਾਇਜ਼ਾ ਲਿਆ ਅਤੇ ਅੰਗਰੇਜ਼ ਸਿੰਘ ਆਮ ਆਦਮੀ ਪਾਰਟੀ ਦੇ ਨੇਤਾ ਦਾ ਬਿਆਨ ਲਿਆ ਉਹਨਾਂ ਨੇ ਕਿਹਾ ਕਿ ਹੁਣ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ|

Exit mobile version