Site icon TheUnmute.com

ਗੁਰਦਾਸਪੁਰ: BSF ਤੇ ਪੁਲਿਸ ਵੱਲੋਂ ਸਾਂਝੇ ਤੌਰ ’ਤੇ ਡਰੋਨ ਸਮੇਤ ਹੈਰੋਇਨ ਬਰਾਮਦ, 3 ਨੌਜਵਾਨਾਂ ਨੂੰ ਹਿਰਾਸਤ ‘ਚ ਲਿਆ

BSF

ਚੰਡੀਗੜ੍ਹ, 03 ਦਸੰਬਰ 2023: ਗੁਰਦਾਸਪੁਰ ਵਿੱਚ ਬੀਐਸਐਫ (BSF) ਦੀ 27 ਬਟਾਲੀਅਨ ਦੇ ਜਵਾਨਾਂ ਅਤੇ ਐਸਟੀਐਫ ਅੰਮ੍ਰਿਤਸਰ ਦੀ ਟੀਮ ਨੇ ਸਾਂਝੇ ਤੌਰ ’ਤੇ ਪਿੰਡ ਪੱਖੋਕੇ ਟਾਹਲੀ ਸਾਹਿਬ ਤੋਂ ਇੱਕ ਡਰੋਨ ਅਤੇ 300 ਗ੍ਰਾਮ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਨਾਲ ਹੀ 3 ਨੌਜਵਾਨਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਜਿਨ੍ਹਾਂ ਦੀ ਪਛਾਣ ਮੇਲਾ ਮਸੀਹ ਪੁੱਤਰ ਸ਼ਿੰਗਾਰਾ ਮਸੀਹ, ਅਜੈ ਮਸੀਹ ਪੁੱਤਰ ਬਿੱਲਾ ਮਸੀਹ ਅਤੇ ਮਜੀਤ ਸਿੰਘ ਵਜੋਂ ਹੋਈ ਹੈ।

Exit mobile version