Gurdas Mann

ਲਾਈਵ ਸ਼ੋਅ ਦੌਰਾਨ ਲਾੜਾ-ਲਾੜੀ ਨੇ ਗੁਰਦਾਸ ਮਾਨ ਨੂੰ ਦਿੱਤਾ ਅਜਿਹਾ ਤੋਅਫਾ ਦੇਖ ਸਾਰੇ ਹੋਏ ਹੈਰਾਨ

ਚੰਡੀਗੜ੍ਹ 2 ਮਾਰਚ 2022 : ਜਿੱਥੇ ਪੰਜਾਬੀ ਗਾਇਕ ਗੁਰਦਾਸ ਮਾਨ (Gurdas Mann) ਦਾ ਵਿਰੋਧ ਹੋ ਰਿਹਾ ਹੈ, ਉੱਥੇ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਵੀ ਲੱਖਾਂ ਵਿੱਚ ਹੈ। ਹਾਲ ਹੀ ‘ਚ ਇਸ ਦੀ ਮਿਸਾਲ ਗੁਰਦਾਸ ਮਾਨ ( Gurdas Mann) ਦੇ ਇਕ ਸ਼ੋਅ ਦੌਰਾਨ ਦੇਖਣ ਨੂੰ ਮਿਲੀ।

ਦਰਅਸਲ ਗੁਰਦਾਸ ਮਾਨ ( Gurdas Mann)  ਇੱਕ ਵਿਆਹ ਸਮਾਗਮ ਵਿੱਚ ਸਟੇਜ ‘ਤੇ ਆਪਣੀ ਪਰਫਾਰਮੈਂਸ ਦੇ ਰਹੇ ਸਨ। ਇਸ ਦੌਰਾਨ ਕੁਝ ਅਜਿਹਾ ਹੋਇਆ ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਹੋਇਆ ਕੁਝ ਇਸ ਤਰ੍ਹਾਂ ਕਿ ਗੁਰਦਾਸ ਮਾਨ ( Gurdas Mann)  ਨੇ ਲਾਈਵ ਸ਼ੋਅ (Live show) ਦੌਰਾਨ ਲਾੜਾ-ਲਾੜੀ ਦੀ ਤਰਫੋਂ ਸੋਨੇ ਦੀ ਚੇਨ ਪਾਈ ਹੋਈ ਸੀ, ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਇਸ ਵੀਡੀਓ ਨੂੰ ਲੋਕਾਂ ਵਲੋਂ ਕਾਫੀ ਸਰਾਹਿਆ ਜਾ ਰਿਹਾ ਹੈ।

 

Scroll to Top