June 30, 2024 12:55 am
gurdas mann

ਗੁਰਦਾਸ ਮਾਨ ਨੇ ਸਾਂਝੀ ਕੀਤੀ ਤਸਵੀਰ , ਲਿਖਿਆ “ਅੱਖਾਂ ਤੇ ਰੰਗ ਬਿਰੰਗੇ ਚਸ਼ਮੇ ਚੜ੍ਹਾਉਣ ਵਾਲਾ ਕੰਮ…

ਚੰਡੀਗੜ੍ਹ 16 ਨਵੰਬਰ 2022  :  ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਦੀ ਗਾਇਕੀ ਦਾ ਹਰ ਕੋਈ ਦੀਵਾਨਾ ਹੈ। ਗੁਰਦਾਸ ਮਾਨ ਦੀ ਕੋਈ ਵੀਡੀਓ ਐਲਬਮ ਹੋਵੇ ਜਾਂ ਫਿਰ ਸਟੇਜ ਪਰਫਾਰਮਰ ਹੋਵੇ ਉਨ੍ਹਾਂ ਦੀ ਆਵਾਜ਼ ਨੂੰ ਸੁਣ ਕੇ ਹਰੇ ਕਿਸੇ ਦੀ ਰੂਹ ਖਿੜ ਜਾਂਦੀ ਹੈ। ਖ਼ਾਸ ਗੱਲ ਇਹ ਹੈ ਕਿ ਗੁਰਦਾਸ ਮਾਨ ਜਿੰਨੇ ਚੰਗੇ ਗਾਇਕ ਹਨ ਓਨੇ ਹੀ ਸ਼ਾਨਦਾਰ ਇਨਸਾਨ ਵੀ ਹਨ ਤਾਂ ਹੀ ਉਹ ਦਿਲ ਤੋਂ ਗੱਲ ਕਰਦੇ ਹਨ, ਦਿਲ ਤੋਂ ਗਾਉਂਦੇ ਹਨ ਅਤੇ ਦਿਲਾਂ ਨੂੰ ਛੂਹ ਜਾਂਦੇ ਹਨ।
ਹਾਲ ਹੀ ’ਚ ਗਾਇਕ ਗੁਰਦਾਸ ਮਾਨ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਦਾ ਵੱਖਰਾ ਹੀ ਕਿਰਦਾਰ ਨਜ਼ਰ ਆ ਰਿਹਾ ਹੈ ।

gurdas mann
ਪੋਸਟ ਸਾਂਝੀ ਕਰਦੇ ਹੋਏ ਗੁਰਦਾਸ ਮਾਨ ਨੇ ਲਿਖਿਆ “ਅੱਖਾਂ ਤੇ ਰੰਗ ਬਿਰੰਗੇ ਚਸ਼ਮੇ ਚੜ੍ਹਾਉਣ ਵਾਲਾ ਕੰਮ ਕਦੇ ਸਮਝ ਨਹੀਂ ਆਇਆ
ਪਰ ਦੁਨੀਆ ਰੰਗ ਬਿਰੰਗੀ ਜ਼ਰੂਰ ਦਿਖਦੀ ਹੈ”

 

http://