ਮਨਦੀਪ ਸਿੰਘ

ਨਕੋਦਰ ਗੋਲੀਕਾਂਡ ‘ਚ ਜ਼ਖ਼ਮੀ ਹੋਏ ਗੰਨਮੈਨ ਦੀ ਇਲਾਜ ਦੌਰਾਨ ਹੋਈ ਮੌਤ

ਚੰਡੀਗੜ੍ਹ 08 ਦਸੰਬਰ 2022: ਬੀਤੀ ਰਾਤ ਜਲੰਧਰ ਦੇ ਨਕੋਦਰ (Nakodar) ਵਿੱਚ ਕੱਪੜਾ ਵਪਾਰੀ ਦਾ 30 ਲੱਖ ਦੀ ਫਿਰੌਤੀ ਨਾ ਦੇਣ ’ਤੇ ਸ਼ਰੇਆਮ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਦੌਰਾਨ ਕੱਪੜਾ ਵਪਾਰੀ ਦਾ ਗੰਨਮੈਨ ਵੀ ਪੂਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ, ਪ੍ਰਾਪਤ ਜਾਣਕਾਰੀ ਅਨੁਸਾਰ ਇਸ ਘਟਨਾ ‘ਚ ਜ਼ਖ਼ਮੀ ਹੋਏ ਗੰਨਮੈਨ ਮਨਦੀਪ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ।

ਮਨਦੀਪ ਸਿੰਘ ਐਸਸੀਟੀ ਦੀ ਉਮਰ 28-29 ਸਾਲ ਦੱਸੀ ਜਾ ਰਹੀ ਹੈ | ਮਨਦੀਪ ਸਿੰਘ ਇਕ ਬੇਟੀ ਦਾ ਬਾਪ ਹੈ | ਮਨਦੀਪ ਸਿੰਘ ਵਾਸੀ ਪਿੰਡ ਕੋਟਲੀ ਗਾਜਰਾਂ ਸ਼ਾਹਕੋਟ ਸਿਟੀ ਪੁਲਿਸ ਵਿਚ ਮੁਲਾਜਮ ਸਨ | ਮਨਦੀਪ ਸਿੰਘ ਕੱਪੜਾ ਵਪਾਰੀ ਭੁਪਿੰਦਰ ਸਿੰਘ ਉਰਫ ਟਿੰਮੀ ਦੀ ਸੁਰੱਖਿਆ ਵਿੱਚ ਤਾਇਨਾਤ ਸਨ, ਦੱਸਿਆ ਜਾ ਰਿਹਾ ਕਿ ਮਨਦੀਪ ਸਿੰਘ ਦੇ ਇਸ ਹਮਲੇ ਦੌਰਾਨ 4 ਗੋਲੀਆਂ ਲੱਗੀਆਂ ਹਨ, ਜਿਸ ਨੂੰ ਕੇਪੀਟੋਲ ਹਸਪਤਾਲ ਜਲੰਧਰ ਵਿਖੇ ਜੇਰੇ ਇਲਾਜ ਸੀ |

Scroll to Top